ਅੱਤਵਾਦ ਕੈਂਸਰ ਹੈ, ਮਹਾਮਾਰੀ ਦੀ ਤਰ੍ਹਾਂ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ : ਜੈਸ਼ੰਕਰ

Friday, Aug 28, 2020 - 02:14 PM (IST)

ਅੱਤਵਾਦ ਕੈਂਸਰ ਹੈ, ਮਹਾਮਾਰੀ ਦੀ ਤਰ੍ਹਾਂ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ : ਜੈਸ਼ੰਕਰ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਕੈਂਸਰ ਹੈ ਅਤੇ ਇਹ ਮਹਾਮਾਰੀ ਦੀ ਤਰ੍ਹਾਂ ਹੀ ਸੰਪੂਰਨ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਹੈ। ਦਿ ਐਨਰਜੀ ਐਂਡ ਰਿਸੋਰਸੇਜ਼ ਇੰਸਟੀਚਿਊਟ (ਟੇਰੀ) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਅਤੇ ਮਹਾਮਾਰੀ ਦੇ ਪ੍ਰਤੀ ਗਲੋਬਲ ਪ੍ਰਤੀਕਿਰਿਆ ਉਦੋਂ ਆਈ ਹੈ, ਜਦੋਂ ਇਕ ਵਿਸ਼ੇਸ਼ ਘਟਨਾ ਕਾਰਨ ਪੂਰੀ ਤਰ੍ਹਾਂ ਰੁਕਾਵਟ ਪੈਦਾ ਹੋ ਗਿਆ। ਪਾਕਿਸਤਾਨ ਦੇ ਸੰਦਰਭ 'ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਅੱਤਵਾਦੀਆਂ ਦੇ ਉਤਪਾਦਨ ਨੂੰ ਮੁੱਢਲੇ ਨਿਰਯਾਤ ਦੇ ਰੂਪ 'ਚ ਤਬਦੀਲ ਕੀਤਾ, ਉਹ ਵੀ ਆਪਣੇ ਆਪ ਨੂੰ ਅੱਤਵਾਦ ਦੇ ਪੀੜਤ ਦੇ ਰੂਪ 'ਚ ਪੇਸ਼ ਕਰ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਅੱਤਵਾਦ ਅਤੇ ਜੋ ਇਸ ਨੂੰ ਉਤਸ਼ਾਹ ਦੇ ਰਹੇ ਹਨ, ਉਨ੍ਹਾਂ ਵਿਰੁੱਧ ਸੰਘਰਸ਼ ਨਾਲ-ਨਾਲ ਚੱਲ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕੌਮਾਂਤਰੀ ਪ੍ਰਣਾਲੀ ਨੂੰ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਢਾਂਚੇ ਨੂੰ ਬੰਦ ਕਰਨ ਲਈ ਜ਼ਰੂਰੀ ਤੰਤਰ ਤਿਆਰ ਕਰਨਾ ਹੋਵੇਗਾ। ਜੈਸ਼ੰਕਰ ਦੀ ਇਹ ਟਿੱਪਣੀ ਉਸ ਖਬਰ 'ਤੇ ਹੈ, ਜਿਸ 'ਚ ਪਹਿਲਾਂ ਪਾਕਿਸਤਾਨ ਨੇ ਮੰਨਿਆ ਕਿ ਮੁੰਬਈ ਹਮਲੇ ਦਾ ਮਾਸਟਰਮਾਈਂਡ ਅਤੇ ਅੱਤਵਾਦੀ ਦਾਊਦ ਇਬਰਾਹਿਮ ਪਾਕਿਸਤਾਨ 'ਚ ਹੈ। ਹਾਲਾਂਕਿ ਬਾਅਦ 'ਚ ਪਾਕਿਸਤਾਨ ਆਪਣੇ ਇਸ ਬਿਆਨ ਤੋਂ ਪਲਟ ਗਿਆ। ਜੈਸ਼ੰਕਰ ਨੇ ਅੱਗੇ ਕਿਹਾ ਕਿ ਜਿੱਥੇ ਸਭ ਤੋਂ ਵੱਧ ਅੱਤਵਾਦੀ ਤਿਆਰ ਹੁੰਦੇ ਹਨ, ਉਹ ਦੇਸ਼ ਵੀ ਖੁਦ ਨੂੰ ਅੱਤਵਾਦ ਦਾ ਪੀੜਤ ਦੱਸ ਦਿੰਦੇ ਹਨ।


author

DIsha

Content Editor

Related News