ਆਰਡੀਨੈਂਸ ਫੈਕਟਰੀ ''ਚ ਜ਼ੋਰਦਾਰ ਧਮਾਕਾ, 15 ਲੋਕ ਜ਼ਖ਼ਮੀ
Tuesday, Oct 22, 2024 - 12:38 PM (IST)

ਜਬਲਪੁਰ : ਜਬਲਪੁਰ ਜ਼ਿਲ੍ਹੇ ਦੇ ਖਮਰਿਆ ਇਲਾਕੇ 'ਚ ਸਥਿਤ ਆਰਡੀਨੈਂਸ ਫੈਕਟਰੀ 'ਚ ਮੰਗਲਵਾਰ ਨੂੰ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ, ਜਿਸ 'ਚ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਦੋ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਫੈਕਟਰੀ ਦੇ ਰੀ-ਫਿਲਿੰਗ ਸੈਕਸ਼ਨ 'ਚ ਹੋਏ ਧਮਾਕੇ 'ਚ 10-12 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਲਾਪਤਾ ਹੈ ਅਤੇ ਸ਼ਾਇਦ ਫੈਕਟਰੀ ਦੇ ਮਲਬੇ ਹੇਠਾਂ ਦੱਬਿਆ ਹੋਇਆ ਹੈ। ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਧਮਾਕੇ ਵਿਚ 2 ਲੋਕਾਂ ਦੇ ਮਰੇ ਜਾਣ ਦਾ ਖਦਸ਼ਾ ਹੈ। ਬਾਕੀ ਦੇ ਜ਼ਖ਼ਮੀਆਂ ਨੂੰ ਮਹਾਕੌਸ਼ਲ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ - ਦੀਵਾਲੀ ਵਾਲੇ ਦਿਨ ਖ਼ੁਸ਼ੀ ਦੀ ਥਾਂ ਸੋਗ ਮਨਾਉਂਦੇ ਹਨ ਭਾਰਤ ਦੇ ਇਹ ਲੋਕ? ਹੈਰਾਨ ਕਰ ਦੇਵੇਗੀ ਵਿਲੱਖਣ ਪਰੰਪਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8