LPG ਸਿਲੰਡਰ ‘ਚ ਹੋਇਆ ਜੋਰਦਾਰ ਧਮਾਕਾ, ਇੱਕੋਂ ਪਰਿਵਾਰ ਦੇ ਪੰਜ ਮੈਂਬਰ ਬੁਰੀ ਤਰ੍ਹਾਂ ਝਲਸੇ
Sunday, Jul 27, 2025 - 12:29 PM (IST)

ਨੈਸ਼ਨਲ ਡੈਸਕ : ਦੇਹਰਾਦੂਨ 'ਚ ਐਤਵਾਰ ਨੂੰ ਇੱਕ ਘਰ 'ਚ ਐੱਲਪੀਜੀ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰ ਸੜ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਭਗ 6:45 ਵਜੇ ਪਟੇਲ ਨਗਰ ਇਲਾਕੇ ਦੇ ਮਹੰਤ ਇੰਦਰੇਸ਼ ਹਸਪਤਾਲ ਦੇ ਪਿੱਛੇ ਸਥਿਤ ਇੱਕ ਘਰ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਇੱਕ ਕਮਰੇ ਵਾਲੇ ਇਸ ਛੋਟੇ ਜਿਹੇ ਘਰ 'ਚ ਇੱਕ ਸਟੋਵ ਅਤੇ ਐਲਪੀਜੀ ਸਿਲੰਡਰ ਰੱਖੇ ਗਏ ਸਨ ਤੇ ਰਾਤ ਨੂੰ ਖਿੜਕੀਆਂ ਤੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਸਨ। ਪੁਲਸ ਨੇ ਦੱਸਿਆ ਕਿ ਸਿਲੰਡਰ ਰਾਤ ਤੋਂ ਹੌਲੀ-ਹੌਲੀ ਲੀਕ ਹੁੰਦਾ ਰਿਹਾ ਅਤੇ ਸਵੇਰੇ ਜਦੋਂ ਬਿਜਲੀ ਦੇ ਸਵਿੱਚ ਵਿੱਚੋਂ ਥੋੜ੍ਹੀ ਜਿਹੀ ਚੰਗਿਆੜੀ ਨਿਕਲੀ ਤਾਂ ਕਮਰੇ 'ਚ ਅੱਗ ਲੱਗ ਗਈ, ਜਿਸ ਕਾਰਨ ਸਿਲੰਡਰ ਫਟ ਗਿਆ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਹਰਿਦੁਆਰ ਦੇ ਮਨਸਾ ਦੇਵੀ ਮੰਦਰ 'ਚ ਮਚੀ ਭਾਜੜ, 6 ਸ਼ਰਧਾਲੂਆਂ ਦੀ ਮੌਤ
ਉਨ੍ਹਾਂ ਕਿਹਾ ਕਿ ਘਟਨਾ 'ਚ ਪਰਿਵਾਰ ਦੇ ਸਾਰੇ ਮੈਂਬਰ ਸੜ ਗਏ ਅਤੇ ਧਮਾਕੇ ਕਾਰਨ ਕੰਧ ਅਤੇ ਦਰਵਾਜ਼ੇ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ। ਪੁਲਸ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਵਿਜੇ ਸਾਹੂ (38), ਉਨ੍ਹਾਂ ਦੀ ਪਤਨੀ ਸੁਨੀਤਾ (35) ਅਤੇ ਉਨ੍ਹਾਂ ਦੇ ਬੱਚੇ - ਅਮਰ (11), ਅਨਾਮਿਕਾ (ਅੱਠ) ਅਤੇ ਸੰਨੀ (ਅੱਠ) ਵਜੋਂ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e