ਕਾਨਪੁਰ ਨੇਡ਼ੇ ਰੇਲ ਗੱਡੀ 'ਚ ਹੋਇਆ ਧਮਾਕਾ

Wednesday, Feb 20, 2019 - 09:29 PM (IST)

ਕਾਨਪੁਰ ਨੇਡ਼ੇ ਰੇਲ ਗੱਡੀ 'ਚ ਹੋਇਆ ਧਮਾਕਾ

ਕਾਨਪੁਰ— ਕਾਨਪੁਰ ਨੇੜੇ ਭਿਵਾਨ-ਕਾਲਿੰਦੀ ਐਕਸਪ੍ਰੈਸ 'ਚ ਬੁੱਧਵਾਰ ਨੂੰ ਧਮਾਕਾ ਹੋਇਆ। ਜਾਂਚ ਮੁਤਾਬਕ ਇਹ ਇਹ ਧਮਾਕਾ ਸ਼ਾਮ 7:10 ਮਿੰਟ 'ਤੇ ਜਨਰਲ ਕੋਚ ਦੇ ਟਾਇਲਟ 'ਚ ਹੋਇਆ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁੰਬਈ ਕੋਲ ਮੀਰਾ ਰੋਡ 'ਚ ਅਜਿਹਾ ਹੀ ਧਮਾਕਾ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਧਮਾਕਾ ਹੁੰਦਿਆਂ ਹੀ ਟਰੇਨ 'ਚ ਭਾਜੜ ਮਚ ਗਈ ਸੀ। ਫਾਰੈਂਸਿਕ ਐਕਸਪਰਟ ਤੇ ਏ.ਟੀ.ਐੱਸ. ਮੌਕੇ 'ਤੇ ਰਵਾਨਾ ਹੋ ਗਏ। ਧਮਾਕੇ ਕਾਰਨ ਟਾਇਲਟ ਦੀ ਛੱਤ ਉੱਡ ਗਈ ਤੇ ਉਥੇ ਧੂੰਆ ਫੈਲ ਗਿਆ। ਰੇਲਵੇ ਪੁਲਸ ਤੇ ਲੋਕਲ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਬੋਰੀ 'ਚ ਧਮਾਕਾਖੇਜ ਸਮੱਗਰੀ ਰੱਖੀ ਗਈ ਸੀ, ਜਿਸ ਕਾਰਨ ਇਹ ਧਮਾਕਾ ਹੋਇਆ। ਟਰੇਨ ਦੇ ਸਾਰੇ ਕੋਚ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕੇ ਲਈ ਕਿਸ ਚੀਜ ਦਾ ਇਸਤੇਮਾਲ ਕੀਤਾ ਗਿਆ ਸੀ।


Related News