ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ

Monday, Aug 26, 2024 - 10:01 AM (IST)

ਗੰਗਟੋਕ- ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਾਬਕਾ ਵਿਧਾਇਕਾਂ ਨੂੰ ਘੱਟੋ-ਘੱਟ 50,000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਤਮਾਂਗ ਨੇ ਸ਼ਨੀਵਾਰ ਨੂੰ ਸਿੱਕਮ ਦੇ ਸਾਬਕਾ ਵਿਧਾਇਕ ਫੈੱਡਰੇਸ਼ਨ (ਐੱਫ. ਐੱਲ. ਐੱਫ. ਐੱਸ.) ਦੇ 22ਵੇਂ ਸਥਾਪਨਾ ਦਿਵਸ ’ਤੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਵਜੋਂ ਇਕ ਕਾਰਜਕਾਲ ਤੱਕ ਸੇਵਾ ਦੇ ਚੁੱਕੇ ਸਾਬਕਾ ਵਿਧਾਇਕਾਂ ਨੂੰ ਹੁਣ 50,000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਇਸ ਸਮੇਂ ਉਨ੍ਹਾਂ ਨੂੰ 22,000 ਰੁਪਏ ਮਹੀਨਾ ਪੈਨਸ਼ਨ ਮਿਲ ਰਹੀ ਹੈ।

ਇਹ ਵੀ ਪੜ੍ਹੋ- ਹਾਏ ਤੌਬਾ! ਦੋ ਸਹੇਲੀਆਂ ਨੂੰ ਹੋਇਆ ਪਿਆਰ, ਇਕ-ਦੂਜੇ ਨੂੰ ਮੰਨਦੀਆਂ ਹਨ ਪਤੀ-ਪਤਨੀ

ਤਮਾਂਗ ਨੇ ਕਿਹਾ ਕਿ ਵਿਧਾਇਕ ਵਜੋਂ 2 ਕਾਰਜਕਾਲ ਜਾਂ ਇਸ ਤੋਂ ਵੱਧ ਤੱਕ ਸੇਵਾ ਦੇ ਚੁੱਕੇ ਸਾਬਕਾ ਵਿਧਾਇਕਾਂ ਨੂੰ ਹੁਣ 25,000 ਰੁਪਏ ਦੀ ਬਜਾਏ 55,000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਿੱਕਮ ਸਰਕਾਰ ਸਿੱਕਮ ਦੇ ਸਾਬਕਾ ਵਿਧਾਇਕ ਫੈੱਡਰੇਸ਼ਨ ਨੂੰ 20 ਲੱਖ ਰੁਪਏ ਦੀ ਸਾਲਾਨਾ ਗ੍ਰਾਂਟ-ਇਨ-ਏਡ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਫੰਡ ਸਾਬਕਾ ਵਿਧਾਇਕਾਂ ਦੀਆਂ ਐਮਰਜੈਂਸੀ ਅਤੇ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਹੈ।

ਇਹ ਵੀ ਪੜ੍ਹੋ-  ਹੈਰਾਨੀਜਨਕ! ਛੁੱਟੀ ਲਈ 5 ਸਾਲ ਦੇ ਬੱਚੇ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


Tanu

Content Editor

Related News