ਵੀਰਭੱਦਰ ਸਿੰਘ ਹਸਪਤਾਲ ''ਚ ਭਰਤੀ
Wednesday, Sep 18, 2019 - 11:48 AM (IST)

ਸ਼ਿਮਲਾ–ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਮੰਗਲਵਾਰ ਸਥਾਨਕ ਆਈ. ਜੀ. ਐੱਮ. ਸੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਹ ਦਿਨੇ 11.10 ਵਜੇ ਆਪਣੀ ਪਤਨੀ ਪ੍ਰਤਿਭਾ ਸਿੰਘ ਨਾਲ ਹਸਪਤਾਲ ਆਏ। ਉਨ੍ਹਾਂ ਦੀ ਛਾਤੀ 'ਚ ਦਰਦ ਹੋ ਰਹੀ ਸੀ। ਪੈਰਾਂ 'ਚ ਸੋਜ ਸੀ ਅਤੇ ਨਾਲ ਹੀ ਖੰਘ ਆਉਣ ਕਾਰਣ ਪ੍ਰੇਸ਼ਾਨੀ ਵਧ ਗਈ ਸੀ। ਡਾਕਟਰਾਂ ਨੇ ਉਨ੍ਹਾਂ ਦੇ ਕਈ ਟੈਸਟ ਕੀਤੇ ਅਤੇ ਇਲਾਜ ਲਈ ਹਸਪਤਾਲ ਭਰਤੀ ਕਰ ਲਿਆ। ਉਹ ਹਸਪਤਾਲ ਦੇ ਵੀ. ਵੀ. ਆਈ. ਪੀ. ਸਪੈਸ਼ਲ ਵਾਰਡ ਦੇ ਕਮਰਾ ਨੰਬਰ 633 'ਚ ਦਾਖਲ ਹਨ। ਡਾ. ਪ੍ਰੇਮ ਮਛਾਨ ਦੀ ਅਗਵਾਈ ਹੇਠ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ। ਉਹ ਅਜੇ ਕੁਝ ਦਿਨ ਹਸਪਤਾਲ 'ਚ ਹੀ ਰਹਿਣਗੇ। ਉਂਝ ਪਹਿਲਾਂ ਦੇ ਮੁਕਾਬਲੇ ਉਨ੍ਹਾਂ ਦੀ ਸਿਹਤ ਠੀਕ ਦੱਸੀ ਗਈ ਹੈ।