EVM ਅਤੇ VVPAT ਦੇ ਮੁੱਦੇ ''ਤੇ ਵਿਰੋਧੀ ਦਲਾਂ ਦੀ ਬੈਠਕ ਖਤਮ, ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ

05/21/2019 5:33:04 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਈ.ਵੀ.ਐੱਮ. ਅਤੇ ਵੀਵੀਪੈਟ ਦੇ ਮੁੱਦੇ 'ਤੇ ਕਾਂਗਰਰ, ਸਪਾ, ਬਸਪਾ, ਤ੍ਰਿਣਮੂਲ ਕਾਂਗਰਸ ਸਮੇਤ ਸਾਰੇ ਪ੍ਰਮੁੱਖ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਇੱਥੇ ਇਕ ਬੈਠਕ ਕੀਤੀ ਅਤੇ ਫਿਰ ਚੋਣ ਕਮਿਸ਼ਨ ਪੁੱਜੇ। ਇੱਥੇ ਹੋਈ ਬੈਠਕ 'ਚ ਈ.ਵੀ.ਐੱਮ. ਨਾਲ ਜੁੜੀਆਂ ਸ਼ਿਕਾਇਤਾਂ ਅਤੇ ਵੀਵੀਪੈਟ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ ਪਹਿਲੇ ਇਹ ਯੋਜਨਾ ਸੀ ਕਿ ਬੈਠਕ ਤੋਂ ਬਾਅਦ ਵਿਰੋਧੀ ਨੇਤਾ ਕਾਂਸਟੀਟਿਊਸ਼ਨ ਕਲੱਬ ਤੋਂ ਪੈਦਲ ਮਾਰਚ ਕਰਦੇ ਹੋਏ ਚੋਣ ਕਮਿਸ਼ਨ ਜਾਣਗੇ ਪਰ ਬਾਅਦ 'ਚ ਇਸ ਨੂੰ ਟਾਲ ਦਿੱਤਾ ਗਿਆ। ਵਿਰੋਧੀ ਨੇਤਾ ਚੋਣ ਕਮਿਸ਼ਨ ਤੋਂ ਵੀਵੀਪੈਟ ਦੀਆਂ ਪਰਚੀਆਂ ਦਾ ਮਿਲਾਨ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਕਰਨ ਅਤੇ ਕਈ ਥਾਂਵਾਂ 'ਤੇ ਸਟਰਾਂਗ ਰੂਮ ਤੋਂ ਈ.ਵੀ.ਐੱਮ. ਦੇ ਟਰਾਂਸਫਰ ਨਾਲ ਜੁੜੀਆਂ ਸ਼ਿਕਾਇਤਾਂ 'ਤੇ ਕਾਰਵਾਈ ਦੀ ਮੰਗ ਕਰਨਗੇ।

ਵਿਰੋਧੀ ਨੇਤਾਵਾਂ ਦੀ ਬੈਠਕ 'ਚ ਕਾਂਗਰਸ ਤੋਂ ਅਹਿਮਦ ਪਟੇਲ, ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ ਅਤੇ ਅਭਿਸ਼ੇਕ ਮਨੂੰ ਸਿੰਘਵੀ, ਮਾਕਪਾ ਤੋਂ ਸੀਤਾਰਾਮ ਯੇਚੁਰੀ, ਤ੍ਰਿਣਮੂਲ ਕਾਂਗਰਸ ਤੋਂ ਡੇਰੇਕ ਓਬ੍ਰਾਇਨ, ਤੇਦੇਪਾ ਤੋਂ ਚੰਦਰਬਾਬੂ ਨਾਇਡੂ, ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ, ਸਪਾ ਤੋਂ ਰਾਮਗੋਪਾਲ ਯਾਦਵ, ਬਸਪਾ ਤੋਂ ਸਤੀਸ਼ ਚੰਦਰ ਮਿਸ਼ਰਾ ਅਤੇ ਦਾਨਿਲ ਅਲੀ, ਦਰਮੁਕ ਤੋਂ ਕੋਨੀਮੋਝੀ, ਰਾਜਦ ਤੋਂ ਮਨੋਜ ਝਾਅ, ਰਾਕਾਂਪਾ ਤੋਂ ਪ੍ਰਫੁੱਲ ਪਟੇਲ ਅਤੇ ਮਾਜਿਦ ਮੇਮਨ ਅਤੇ ਕਈ ਹੋਰ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ।


DIsha

Content Editor

Related News