ਰੋਜ਼-ਰੋਜ਼ ਬੁਲਾਂਦੇ ਸਨ ਗੰਦਾ ਕੰਮ ਕਰਨ ਲਈ, ਨਹੀਂ ਆਈ ਤਾਂ ਬਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ

09/20/2017 8:06:13 AM

ਜੀਂਦ — ਸ਼ਹਿਰ ਦੇ ਉਚਾਨਾ 'ਚ ਇਕ 18 ਸਾਲ ਦੀ ਦਲਿਤ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਲੜਕੀ ਉਚਾਨਾ 'ਚ ਪਾਣੀ ਭਰਨ ਲਈ ਜਾ ਰਹੀ ਸੀ ਇੰਨੇ ਨੂੰ ਤਿੰਨ ਲੜਕੇ ਆਏ ਅਤੇ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਬਲਾਤਕਾਰ ਕਰਨ ਤੋਂ ਬਾਅਦ ਵੀ ਲੜਕੇ ਕਈ ਦਿਨਾਂ ਤੱਕ ਪੀੜਤਾ ਨੂੰ ਧਮਕੀ ਦਿੰਦੇ ਰਹੇ ਅਤੇ ਉਸਨੂੰ ਗਲਤ ਕੰਮ ਕਰਨ ਲਈ ਬੁਲਾਂਦੇ ਰਹੇ। ਫਿਰ ਜਦੋਂ ਲੜਕੀ ਇਕ ਨਾ ਆਈ ਤਾਂ ਦੋਸ਼ੀਆਂ ਨੇ ਉਸਦੇ ਘਰ ਧਮਕੀ ਵਾਲੇ ਪਰਚੇ ਚਿਪਕਾ ਦਿੱਤੇ।

PunjabKesari
ਲੜਕੀ ਦੀ ਜਦੋਂ ਬਰਦਾਸ਼ਤ ਕਰਨ ਦੀ ਹਿੰਮਤ ਨਾ ਰਹੀ ਤਾਂ ਉਹ ਪਰੇਸ਼ਾਨ ਰਹਿਣ ਲੱਗੀ ਅਤੇ ਉਸਨੇ ਜ਼ਹਿਰ ਖਾ ਲਿਆ। ਲੜਕੀ ਦੀ ਮੌਤ ਅਤੇ ਬਲਾਤਕਾਰ ਦੇ ਦੋਸ਼ 'ਚ ਤਿੰਨੋਂ ਦੋਸ਼ੀਆਂ ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
 


Related News