ਹਰ ਹਫ਼ਤੇ ਕਸ਼ਮੀਰ ’ਚ ਕਿਸੇ ਬੇਕਸੂਰ ਦਾ ਖੂਨ ਵਹਿ ਰਿਹੈ : ਮਹਿਬੂਬਾ

11/09/2021 6:09:31 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇੱਥੋਂ ਦੇ ਹਾਲਾਤ ਇੰਨੇ ਖ਼ਰਾਬ ਹਨ ਕਿ ਅਜਿਹਾ ਕੋਈ ਹਫ਼ਤਾ ਨਹੀਂ ਹੈ, ਜਦੋਂ ਬੇਕਸੂਰ ਦਾ ਖੂਨ ਨਾ ਵਹਿ ਰਿਹਾ ਹੋਵੇ। 

PunjabKesari

ਮੁਫਤੀ ਦਾ ਟਵੀਟ ਸ਼੍ਰੀਨਗਰ ’ਚ ਪੁਰਾਣੇ ਸ਼ਹਿਰ ਖੇਤਰ ’ਚ ਇਕ ਨਾਗਰਿਕ ਦੇ ਕਤਲ ਮਗਰੋਂ ਆਇਆ, ਜਿੱਥੇ ਸੋਮਵਾਰ ਨੂੰ ਮੁਹੰਮਦ ਇਬਰਾਹਿਮ ਖਾਨ ਵਾਸੀ ਅਸਤੇਂਗੂ ਬਾਂਦੀਪੁਰਾ ਦੀ ਬੋਰਾਕਡਾਲ ਖੇਤਰ ਵਿਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤ ਬੇਹੱਦ ਵਿਗੜੇ ਹੋਏ ਹਨ, ਕੋਈ ਵੀ ਹਫ਼ਤਾ ਬਿਨਾਂ ਕਿਸੇ ਬੇਕਸੂਰ ਦੀ ਜਾਨ ਗੁਆਏ ਨਹੀਂ ਲੰਘਦਾ ਹੈ। ਸੁਰੱਖਿਆ ਦੇ ਨਾਮ ’ਤੇ ਚੁੱਕੇ ਗਏ ਕਦਮ ਨਾਕਾਮ ਰਹੇ, ਲੋਕ ਮਰ ਰਹੇ ਹਨ ਅਤੇ ਕਿਤੇ ਵੀ ਆਮ ਸਥਿਤੀ ਨਹੀਂ ਹੈ। ਪਰਿਵਾਰਾਂ ਪ੍ਰਤੀ ਹਮਦਰਦੀ। ਅਕਤੂਬਰ ਤੋਂ ਹੀ ਲਗਾਤਾਰ ਕਸ਼ਮੀਰ ਵਿਚ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤੇ ਜਾ ਰਹੇ ਹਨ।


Tanu

Content Editor

Related News