2024 ਤੱਕ ਹਰ ਸੂਬੇ ’ਚ ਹੋਵੇਗੀ NIA ਦੀ ਬਰਾਂਚ: ਅਮਿਤ ਸ਼ਾਹ

Thursday, Oct 27, 2022 - 04:52 PM (IST)

2024 ਤੱਕ ਹਰ ਸੂਬੇ ’ਚ ਹੋਵੇਗੀ NIA ਦੀ ਬਰਾਂਚ: ਅਮਿਤ ਸ਼ਾਹ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਯਾਨੀ ਕਿ ਅੱਜ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (NIA) ਦੀ ਬਰਾਂਚ ਹਰ ਸੂਬੇ ’ਚ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ, ਨਸ਼ੀਲੇ ਪਦਾਰਥਾਂ, ਸਰਹੱਦ ਪਾਰ ਅੱਤਵਾਦ, ਦੇਸ਼ਧ੍ਰੋਹ ਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਇਕ ਸਾਂਝੀ ਯੋਜਨਾ ਬਣਾਈ ਜਾ ਰਹੀ ਹੈ। ਏਜੰਸੀ ਦੇ ਇਸ ਸਮੇਂ 8 ਖੇਤਰੀ ਦਫ਼ਤਰ ਜੋ ਕਿ ਹੈਦਰਾਬਾਦ, ਗੁਹਾਟੀ, ਕੋਚੀ, ਲਖਨਊ, ਮੁੰਬਈ, ਕੋਲਕਾਤਾ, ਰਾਏਪੁਰ ਅਤੇ ਜੰਮੂ ’ਚ ਹਨ। ਗ੍ਰਹਿ ਮੰਤਰੀ ਸ਼ਾਹ ਨੇ ਹਰਿਆਣਾ ਦੇ ਸੂਰਜਕੁੰਡ ’ਚ ਦੋ ਦਿਨਾਂ ‘ਚਿੰਤਨ ਕੈਂਪ’ ਦੇ ਉਦਘਾਟਨੀ ਸੈਸ਼ਨ ’ਚ ਇਹ ਗੱਲ ਆਖੀ। 

ਇਹ ਵੀ ਪੜ੍ਹੋ- ਦੀਵਾਲੀ ’ਤੇ ਦਿੱਲੀ ਵਾਸੀ ਪੀ ਗਏ 70 ਕਰੋੜ ਦੀ ਸ਼ਰਾਬ, ਵਿਸਕੀ ਦੀ ਰਹੀ ਸਭ ਤੋਂ ਜ਼ਿਆਦਾ ਮੰਗ

PunjabKesari

ਦੱਸਣਯੋਗ ਹੈ ਕਿ NIA ਇਕ ਕੇਂਦਰੀ ਏਜੰਸੀ ਹੈ, ਜਿਸ ਨੂੰ 26 ਦਸੰਬਰ 2008 ਨੂੰ ਮੁੰਬਈ ’ਚ ਹੋਏ ਅੱਤਵਾਦੀ ਹਮਲੇ ਮਗਰੋਂ ਬਣਾਇਆ ਗਿਆ ਸੀ। ਇਹ 31 ਦਸੰਬਰ 2008 ਨੂੰ NIA ਐਕਟ 2008 ਦੇ ਪਾਸ ਹੋਣ ਨਾਲ ਪਛਾਣ ’ਚ ਆਈ। NIA  ਦੇ ਸੰਸਥਾਪਕ ਡਾਇਰੈਕਟਰ ਜਨਰਲ ਰਾਧਾ ਵਿਨੋਦ ਰਾਜੂ ਸਨ, ਜਿਨ੍ਹਾਂ ਨੇ 2010 ਤੱਕ ਏਜੰਸੀ ’ਚ ਸੇਵਾਵਾਂ ਦਿੱਤੀਆਂ। ਦਿਨਕਰ ਗੁਪਤਾ ਜੂਨ 2022 ਤੋਂ ਏਜੰਸੀ ਦੇ ਡਾਇਰਕੈਟਰ ਜਨਰਲ ਦੇ ਰੂਪ ’ਚ ਸੇਵਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ- ਸ਼ਰਮਨਾਕ: ਪਤਨੀ ਨੇ ਗਲ਼ ਲਾਈ ਮੌਤ, ਕੁੜੀ ਦੇ ਪੇਕਿਆਂ ਨੂੰ ਵਿਖਾਉਣ ਲਈ ਪਤੀ ਬਣਾਉਂਦਾ ਰਿਹਾ ਵੀਡੀਓ

NIA ਨੂੰ ਮੁੱਖ ਰੂਪ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲਿਆਂ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਇਆ ਗਿਆ ਸੀ। ਇਸ ਤਰ੍ਹਾਂ ਜ਼ਿਆਦਾਤਰ ਘਟਨਾਵਾਂ ਦੇ ਗੁੰਝਲਦਾਰ ਅੰਤਰ-ਰਾਜੀ ਅਤੇ ਅੰਤਰ-ਰਾਸ਼ਟਰੀ ਸਬੰਧ ਪਾਏ ਗਏ ਸਨ, ਜਦੋਂ ਕਿ ਉਸੇ ਸਮੇਂ ਹੋਰ ਗਤੀਵਿਧੀਆਂ ਦੇ ਨਾਲ-ਨਾਲ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੀਆਂ ਹੋਈਆਂ ਹਨ। 
 

 


author

Tanu

Content Editor

Related News