ਖੜਗੇ ਦਾ ਦਾਅਵਾ,''ਦੇਸ਼ ''ਚ ਹਰ ਘੰਟੇ ਔਰਤਾਂ ਖ਼ਿਲਾਫ਼ 43 ਅਪਰਾਧ ਹੁੰਦੇ ਹਨ ਰਿਕਾਰਡ

Thursday, Aug 29, 2024 - 11:31 AM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਔਰਤਾਂ ਖ਼ਿਲਾਫ਼ ਅਪਰਾਧ ਦੀਆਂ ਹਾਲੀਆ ਘਟਨਾਵਾਂ ਦੇ ਪਿਛੋਕੜ 'ਚ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਮਹਿਲਾ ਸੁਰੱਖਿਆ 'ਦੇ ਗੱਲ ਕਰ ਚੁੱਕੇ ਹਨ ਪਰ ਉਨ੍ਹਾਂ ਸਰਕਾਰ ਨੇ ਪਿਛਲੇ 10 ਸਾਲਾਂ 'ਚ ਅਜਿਹਾ ਕੁਝ ਠੋਸ ਨਹੀਂ ਕੀਤਾ, ਜਿਸ ਨਾਲ ਅੱਧੀ ਆਬਾਦੀ ਖ਼ਿਲਾਫ਼ ਅਪਰਾਧਾਂ 'ਤੇ ਰੋਕ ਲੱਗੇ। ਖੜਗੇ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਸਾਡੀਆਂ ਔਰਤਾਂ ਨਾਲ ਹੋਇਆ ਕੋਈ ਵੀ ਅਨਿਆਂ ਅਸਹਿਣਯੋਗ ਹੈ, ਦੁਖਦਾਇਕ ਹੈ ਅਤੇ ਨਿੰਦਾਯੋਗ ਹੈ। ਸਾਨੂੰ 'ਬੇਟੀ ਬਚਾਓ' ਨਹੀਂ 'ਬੇਟੀ ਨੂੰ ਬਰਾਬਰੀ ਦਾ ਹੱਕ ਯਕੀਨੀ ਕਰੋ' ਚਾਹੀਦਾ।'' ਉਨ੍ਹਾਂ ਕਿਹਾ ਕਿ ਔਰਤ ਨੂੰ ਸੁਰੱਖਿਆ ਨਹੀਂ, ਡਰ ਮੁਕਤ ਵਾਤਾਵਰਣ ਚਾਹੀਦਾ। ਖੜਗੇ ਨੇ ਦਾਅਵਾ ਕੀਤਾ,''ਦੇਸ਼ 'ਚ ਹਰ ਘੰਟੇ ਔਰਤਾਂ ਖ਼ਿਲਾਫ਼ 43 ਅਪਰਾਧ ਰਿਕਾਰਡ ਹੁੰਦੇ ਹਨ। ਹਰ ਦਿਨ 22 ਅਪਰਾਧ ਅਜਿਹੇ ਹਨ ਜੋ ਸਾਡੇ ਦੇਸ਼ ਦੇ ਸਭ ਤੋਂ ਕਮਜ਼ੋਰ ਦਲਿਤ-ਆਦਿਵਾਸੀ ਵਰਗ ਦੀਆਂ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਦਰਜ ਹੁੰਦੇ ਹਨ। ਅਣਗਿਣਤ ਅਜਿਹੇ ਅਪਰਾਧ ਹਨ, ਜੋ ਦਰਜ ਨਹੀਂ ਹੁੰਦੇ- ਡਰ ਨਾਲ, ਸਮਾਜਿਕ ਕਾਰਨਾਂ ਕਰ ਕੇ।'' 

ਉਨ੍ਹਾਂ ਦੋਸ਼ ਲਗਾਇਆ,''ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਤੋਂ ਦਿੱਤੇ ਗਏ ਆਪਣੇ ਭਾਸ਼ਣਾਂ 'ਚ ਕਈ ਵਾਰ ਮਹਿਲਾ ਸੁਰੱਖਿਆ ਦੀ ਗੱਲ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਅਜਿਹਾ ਕੁਝ ਠੋਸ ਨਹੀਂ ਕੀਤਾ, ਜਿਸ ਨਾਲ ਔਰਤਾਂ ਖ਼ਿਲਾਫ਼ ਅਪਰਾਧਾਂ ਦੀ ਰੋਕਥਾਮ ਹੋਵੇ। ਉਲਟਾ, ਉਨ੍ਹਾਂ ਦੀ ਪਾਰਟੀ ਨੇ ਕਈ ਵਾਰ ਪੀੜਤ ਦਾ ਚਰਿੱਤਰ ਹਨਨ ਵੀ ਕੀਤਾ ਹੈ, ਜੋ ਸ਼ਰਮਨਾਕ ਹੈ।'' ਉਨ੍ਹਾਂ ਸਵਾਲ ਕੀਤਾ ਕਿ ਹਰ ਕੰਧ 'ਤੇ 'ਬੇਟੀ ਬਚਾਓ' ਪੇਂਟ ਕਰਵਾ ਦੇਣ ਨਾਲ ਕੀ ਸਮਾਜਿਕ ਤਬਦੀਲੀ ਆਏਗੀ ਜਾਂ ਸਰਕਾਰਾਂ ਤੇ ਕਾਨੂੰਨ ਵਿਵਸਥਾ ਸਮਰੱਥ ਬਣੇਗੀ? ਕਾਂਗਰਸ ਪ੍ਰਧਾਨ ਨੇ ਕਿਹਾ,''ਕੀ ਅਸੀਂ ਚੌਕਸੀ ਕਦਮ ਚੁੱਕ ਰਹੇ ਹਾਂ? ਕੀ ਸਾਡਾ ਅਪਰਾਧਕ ਨਿਆਂ ਤੰਤਰ ਸੁਧਰਿਆ ਹੈ? ਕੀ ਸਮਾਜ ਦੇ ਸ਼ੋਸ਼ਿਤ ਅਤੇ ਵਾਂਝੇ ਹੁਣ ਇਕ ਸੁਰੱਖਿਅਤ ਵਾਤਾਵਰਣ 'ਚ ਰਹਿ ਪਾ ਰਹੇ ਹਨ?'' ਖੜਗੇ ਨੇ ਇਹ ਸਵਾਲ ਵੀ ਕੀਤਾ ਕਿ ਕੀ ਸਰਕਾਰ ਅਤੇ ਪ੍ਰਸ਼ਾਸਨ ਨੇ ਵਾਰਦਾਤ ਨੂੰ ਲੁਕਾਉਣ ਦਾ ਕੰਮ ਨਹੀਂ ਕੀਤਾ ਹੈ? ਕੀ ਪੁਲਸ ਨੇ ਸੱਚਾਈ ਲੁਕਾਉਣ ਲਈ ਪੀੜਤਾਂ ਦਾ ਅੰਤਿਮ ਸੰਸਕਾਰ ਜ਼ਬਰਨ ਕਰਨਾ ਬੰਦ ਕਰ ਦਿੱਤਾ ਹੈ? ਜਦੋਂ 2012 'ਚ ਦਿੱਲੀ 'ਚ ਨਿਰਭਿਆ ਨਾਲ ਵਾਰਦਾਤ ਹੋਈ ਤਾਂ ਜੱ ਵਰਮਾ ਕਮੇਟੀ ਨੇ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਸਿਫ਼ਾਰਿਸ਼ਾਂ ਦਿੱਤੀਆਂ ਸਨ। ਅੱਜ ਕੀ ਉਨ੍ਹਾਂ ਸਿਫ਼ਾਰਿਸ਼ਾਂ ਨੂੰ ਅਸੀਂ ਪੂਰੀ ਤਰ੍ਹਾਂ ਲਾਗੂ ਕਰ ਪਾ ਰਹੇ ਹਨ?'' ਖੜਗੇ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਹਰ ਉਹ ਕਦਮ ਚੁੱਕਿਆ ਜਾਵੇ, ਜਿਸ ਨਾਲ ਔਰਤਾਂ ਲਈ ਡਰ ਮੁਕਤ ਵਾਤਾਵਰਣ ਯਕੀਨੀ ਹੋ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News