ਉਮਰ ਅਬਦੁੱਲਾ ਬੋਲੇ- 23 ਮਈ ਦੀ ਉਡੀਕ ਕਰ ਰਿਹਾ ਹਾਂ
Monday, May 20, 2019 - 10:55 AM (IST)

ਸ਼੍ਰੀਨਗਰ (ਭਾਸ਼ਾ)— ਵੱਖ-ਵੱਖ ਐਗਜ਼ਿਟ ਪੋਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਪਾਰੀ ਦੀ ਭਵਿੱਖਵਾਣੀ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵੀ ਬਿਆਨ ਦਿੱਤਾ ਹੈ। ਉਮਰ ਨੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਗਲਤ ਨਹੀਂ ਹੋ ਸਕਦੇ ਅਤੇ ਉਹ 23 ਮਈ ਦੀ ਉਡੀਕ ਕਰ ਰਹੇ ਹਨ, ਜਿਸ ਦਿਨ ਨਤੀਜੇ ਐਲਾਨ ਹੋਣਗੇ। ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ''ਹਰੇਕ ਐਗਜ਼ਿਟ ਪੋਲ ਗਲਤ ਨਹੀਂ ਹੋ ਸਕਦਾ। ਟੀ. ਵੀ. ਬੰਦ ਕਰਨ ਅਤੇ ਸੋਸ਼ਲ ਮੀਡੀਆ ਤੋਂ ਲਾਗ ਆਊਟ ਹੋਣ ਦਾ ਸਮਾਂ ਆ ਗਿਆ ਹੈ ਅਤੇ ਇਹ ਦੇਖਣ ਦੀ ਉਡੀਕ ਕਰ ਰਿਹਾ ਹਾਂ ਕਿ 23 ਮਈ ਨੂੰ ਵੀ ਦੁਨੀਆ ਉਂਝ ਹੀ ਚੱਲ ਰਹੀ ਹੈ।''
ਦੱਸਣਯੋਗ ਹੈ ਕਿ 7 ਗੇੜ ਵਿਚ ਪਈਆਂ ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਕੁਝ ਐਗਜ਼ਿਟ ਪੋਲ ਵਿਚ ਭਾਜਪਾ ਅਗਵਾਈ ਵਾਲੀ ਰਾਜਗ ਨੂੰ ਆਸਾਨੀ ਨਾਲ 300 ਤੋਂ ਜ਼ਿਆਦਾ ਸੀਟਾਂ ਜਿੱਤਦੇ ਹੋਏ ਦਿਖਾਇਆ ਗਿਆ। ਲੋਕ ਸਭਾ ਵਿਚ ਬਹੁਮਤ ਹਾਸਲ ਕਰਨ ਲਈ 272 ਸੀਟਾਂ ਜ਼ਰੂਰੀ ਹਨ। ਦੇਸ਼ ਵਿਚ ਐਗਜ਼ਿਟ ਪੋਲ ਦੀ ਸਟੀਕਤਾ ਦਾ ਰਿਕਾਰਡ ਮਿਲਿਆ-ਜੁਲਿਆ ਰਿਹਾ ਹੈ ਪਰ ਕਦੇ-ਕਦੇ ਅਸਲ ਨਤੀਜੇ ਤੋਂ ਇਹ ਉਲਟ ਵੀ ਹੋ ਜਾਂਦੇ ਹਨ।