ਭਾਰਤੀ ਖਾਣੇ ਦਾ ਮੁਰੀਦ ਹੋਇਆ ਯੂਰਪੀ Vlogger! ਸਕੂਲ ''ਚ ਮਿਡ-ਡੇ-ਮੀਲ ਦਾ ਚਖਿਆ ਸੁਆਦ
Thursday, Jul 03, 2025 - 05:45 PM (IST)

ਹਰਿਆਣਾ : ਹਰਿਆਣਾ ਦੇ ਕੁਰੂਕਸ਼ੇਤਰ ਵਿਚ ਸਥਿਤ ਇੱਕ ਬੋਰਡਿੰਗ ਸਕੂਲ ਵਿੱਚ ਯੂਰਪੀਅਨ ਵਲੌਗਰ ਮੈਟ ਸਜ਼ ਨੇ ਸਾਦੇ ਸਕੂਲ ਵਿਚ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ ਅਤੇ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹਨਾਂ ਨੇ ਇਸ ਅਨੁਭਵ ਦੀ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੀ ਸ਼ੁਰੂਆਤ ਵਿਚ ਮੈਟ ਇਕ ਸਕੂਲ ਦੇ ਡਾਇਨਿੰਗ ਹਾਲ ਵਿਚ ਦਾਖ਼ਲ ਹੁੰਦੇ ਹਨ ਅਤੇ ਉਥੇ ਸਥਿਤ ਰਸੌਈ ਦੀ ਝਲਕ ਦਿਖਾਉਂਦੇ ਹਨ। ਇਸ ਦੌਰਾਨ ਰਸੋਈ ਵਿਚ ਮੌਜੂਦ ਇਕ ਟੀਮ ਤਾਜ਼ੀਆਂ ਰੋਟੀਆਂ ਬਣਾ ਰਹੀ ਸੀ।
ਇਹ ਵੀ ਪੜ੍ਹੋ - Rain Alert : ਇੱਕ ਹਫ਼ਤਾ ਲਗਾਤਾਰ ਪਵੇਗਾ ਭਾਰੀ ਮੀਂਹ, ਹੋ ਗਈ ਵੱਡੀ ਭਵਿੱਖਬਾਣੀ
ਇਸ ਤੋਂ ਬਾਅਦ ਉਹ ਜ਼ਮੀਨ 'ਤੇ ਪੈਰਾਂ ਭਾਰ ਬੈਠ ਜਾਂਦੇ ਹਨ ਅਤੇ ਬੱਚਿਆਂ ਵਲੋਂ ਉਹਨਾਂ ਨੂੰ ਖਾਣਾ ਦਿੱਤੇ ਜਾਣ ਦੀ ਉਡੀਕ ਕਰਦੇ ਹਨ। ਇਸ ਦੌਰਾਨ ਬੱਚੇ ਉਹਨਾਂ ਨੂੰ ਇਕ ਪਲੇਟ ਵਿਚ ਪਨੀਰ ਅਤੇ ਚੌਲ ਪਾ ਕੇ ਦਿੰਦੇ ਹਨ। ਮੈਟ ਹੈਰਾਨੀ ਜਤਾਉਂਦੇ ਹੋਏ ਕਹਿੰਦੇ ਹਨ ਕਿ ਇਹ ਵਿਦਿਆਰਥੀ ਉਸ ਨੂੰ ਖਾਣਾ ਪਰੋਸ ਰਹੇ ਹਨ। ਇਸ ਦੌਰਾਨ ਉਹਨਾਂ ਕੋਲ ਬੈਠਾ ਇਕ ਅਧਿਆਪਕ ਮੁਸਕਰਾਉਂਦਾ ਹੈ ਅਤੇ ਕਹਿੰਦਾ ਹੈ ਕਿ ਖਾਣਾ ਪਰੋਸਣਾ ਉਹਨਾਂ ਦਾ ਫਰਜ਼ ਹੈ। ਇਸ ਤੋਂ ਬਾਅਦ ਸਾਰੇ ਇੱਕਠੇ ਮਿਲ ਕੇ ਭੋਜਨ ਕਰਨ ਤੋਂ ਪਹਿਲਾ ਪ੍ਰਾਥਨਾ ਕਰਦੇ ਹਨ ਅਤੇ ਫਿਰ ਖਾਣਾ ਖਾਂਦੇ ਹਨ। ਇਸ ਤੋਂ ਬਾਅਦ ਬੱਚੇ ਆਪਣੇ ਭਾਂਡੇ ਆਪ ਚੁੱਕ ਕੇ ਸਾਫ਼ ਕਰਨ ਵਾਲੀ ਥਾਂ 'ਤੇ ਰੱਖਦੇ ਹਨ। ਇਸ ਦੌਰਾਨ ਜਾਂਦੇ ਸਮੇਂ ਮੈਟ ਬੱਚਿਆਂ ਦਾ ਧੰਨਵਾਦ ਵੀ ਕਰਦੇ ਹਨ।
ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
ਮੈਟ ਨੇ ਇਸ ਸਬੰਧੀ ਸਾਂਝੀ ਕੀਤੀ ਵੀਡੀਓ ਦੇ ਕੈਪਸ਼ਨ 'ਚ ਲਿਖਿਆ: "ਇੰਡੀਅਨ ਮਿਡ-ਡੇਅ ਮੀਲ"। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ 5.5 ਲੱਖ ਤੋਂ ਵੱਧ ਵਿਊਜ਼ ਅਤੇ ਸੈਂਕੜੇ ਟਿੱਪਣੀਆਂ ਮਿਲੀ ਚੁੱਕੀਆਂ ਹਨ। ਸਕੂਲ ਦੇ ਸਾਬਕਾ ਵਿਦਿਆਰਥੀ ਵੀ ਵੀਡੀਓ ਦੇਖ ਕੇ ਸਕੂਲ ਦੀਆਂ ਪੁਰਾਣੀਆਂ ਯਾਦਾਂ ਵਿੱਚ ਡੁੱਬ ਗਏ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਵਿਦੇਸ਼ੀ ਵਲੌਗਰ ਨੇ ਭਾਰਤ ਦੇ ਸਾਦੇ ਭੋਜਨ ਅਤੇ ਸੱਭਿਆਚਾਰ ਦੀ ਪ੍ਰਸ਼ੰਸਾ ਕੀਤੀ ਹੈ। ਅਕਸਰ, ਵਿਦੇਸ਼ੀ ਸੈਲਾਨੀ ਭਾਰਤ ਆਉਂਦੇ ਹਨ ਅਤੇ ਇਸਦੀਆਂ ਪਰੰਪਰਾਵਾਂ, ਸਾਦਗੀ ਅਤੇ ਸੁਆਦੀ ਭੋਜਨ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਅਨੁਭਵ ਸਾਂਝੇ ਕਰਦੇ ਹਨ। ਜਦੋਂ ਕਿ ਵਿਦੇਸ਼ੀ ਆਮ ਤੌਰ 'ਤੇ ਭਾਰਤ ਵਿੱਚ ਆਲੀਸ਼ਾਨ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਜਾਂਦੇ ਹਨ, ਮੈਟ ਵਰਗੇ ਵਲੌਗਰ ਭਾਰਤੀ ਜੜ੍ਹਾਂ ਅਤੇ ਰੋਜ਼ਾਨਾ ਜੀਵਨ ਨੂੰ ਨੇੜਿਓਂ ਦੇਖਣ ਵਿੱਚ ਦਿਲਚਸਪੀ ਰੱਖਦੇ ਹਨ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8