ਦਿੱਲੀ ਹਵਾਈ ਅੱਡੇ ਤੋਂ 29 ਕਰੋੜ ਰੁਪਏ ਦੀ ਕੋਕੀਨ ਨਾਲ ਇਥੋਪੀਆ ਦਾ ਨਾਗਰਿਕ ਗ੍ਰਿਫ਼ਤਾਰ

06/21/2022 4:52:19 PM

ਨਵੀਂ ਦਿੱਲੀ (ਭਾਸ਼ਾ)- ਕਸਟਮ ਅਧਿਕਾਰੀਆਂ ਨੇ ਇਥੋਪੀਆ ਦੇ ਇਕ ਨਾਗਰਿਕ ਨੂੰ ਇੱਥੇ ਇੰਦਰਾ ਗਾਂਧੀ ਕੌਮਾਂਤਰੀ (ਆਈ.ਜੀ.ਆਈ.) ਹਵਾਈ ਅੱਡੇ 'ਤੇ 29 ਕਰੋੜ ਰੁਪਏ ਮੁੱਲ ਦੀ ਦੇਸੀ ਕੋਕੀਨ ਦੀ ਤਸਕਰੀ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਨੂੰ ਇਕ ਅਧਿਕਾਰਤ ਬਿਾਨ 'ਚ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : AK-47 ਬਰਾਮਦਗੀ ਮਾਮਲੇ 'ਚ ਵਿਧਾਇਕ ਅਨੰਤ ਸਿੰਘ ਨੂੰ 10 ਸਾਲ ਦੀ ਸਜ਼ਾ

ਦੋਸ਼ੀ ਨੂੰ ਸ਼ਨੀਵਾਰ ਨੂੰ ਅਦੀਸ ਅਬਾਬਾ ਤੋਂ ਪਰਤਣ ਤੋਂ ਬਾਅਦ ਫੜਿਆ ਗਿਆ ਸੀ। ਬਿਆਨ ਅਨੁਸਾਰ, ਯਾਤਰੀ ਦੇ ਸਾਮਾਨ ਅਤੇ ਉਸ ਦੀ ਨਿੱਜੀ ਤਲਾਸ਼ੀ ਦੌਰਾਨ ਇਕ ਟ੍ਰਾਲੀ ਬੈਗ ਤੋਂ ਕਰੀਬ 1.9 ਕਿਲੋ ਕੋਕੀਨ ਬਰਾਮਦ ਕੀਤੀ ਗਈ। ਬਿਆਨ ਅਨੁਸਾਰ, ਯਾਤਰੀ ਤੋਂ ਬਰਾਮਦ ਕੋਕੀਨ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ 29.32 ਕਰੋੜ ਰੁਪਏ ਦੱਸੀ ਗਈ ਹੈ। ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News