ਜਾਨਵਰਾਂ 'ਚ ਵੀ ਕੋਰੋਨਾ, ਹੈਦਰਾਬਾਦ ਤੋਂ ਬਾਅਦ ਹੁਣ ਇਟਾਵਾ ਸਫ਼ਾਰੀ ਦੀ ਸ਼ੇਰਨੀ ਮਿਲੀ ਕੋਰੋਨਾ ਪਾਜ਼ੇਟਿਵ

05/07/2021 6:16:34 PM

ਇਟਾਵਾ- ਹੈਦਰਾਬਾਦ ਚਿੜੀਆਘਰ 'ਚ ਸ਼ੇਰਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਇਟਾਵਾ ਸਥਿਤ ਲਾਇਨ ਸਫ਼ਾਰੀ 'ਚ ਇਕ ਸ਼ੇਰਨੀ ਜੈਨਿਫਰ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾ ਬਰੇਲੀ ਦੇ ਸੰਯੁਕਤ ਡਾਇਰੈਕਟਰ ਡਾ. ਕੇ.ਪੀ. ਸਿੰਘ ਨੇ ਸ਼ੇਰਨੀ 'ਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਟਾਵਾ ਲਾਇਨ ਸਫ਼ਾਰੀ ਤੋਂ ਸ਼ੇਰ-ਸ਼ੇਰਨੀਆਂ ਦੇ ਨਮੂਨੇ ਭੇਜੇ ਗਏ ਸਨ। ਇਨ੍ਹਾਂ 'ਚੋਂ ਇਕ ਨਮੂਨਾ ਪਾਜ਼ੇਟਿਵ ਹੈ, ਜਦੋਂ ਕਿ ਇਕ ਸ਼ੱਕੀ ਹੈ। ਬਾਕੀ ਦੀ ਰਿਪੋਰਟ ਨੈਗੇਟਿਵ ਹੈ। ਸਫ਼ਾਰੀ 'ਚ 2 ਸ਼ੇਰਨੀਆਂ ਦੇ ਬੀਮਾਰ ਹੋਣ ਤੋਂ ਬਾਅਦ 8 ਸ਼ੇਰਾਂ ਸਮੇਤ ਸਾਰਿਆਂ ਦੇ ਨਮੂਨੇ ਜਾਂਚ ਲਈ ਬਰੇਲੀ ਭੇਜੇ ਗਏ ਸਨ। ਇਟਾਵਾ ਲਾਇਨ ਸਫ਼ਾਰੀ 'ਚ ਸ਼ੇਰਨੀ ਜੈਨਿਫਰ ਅਤੇ ਗੌਰੀ ਦੇ ਬੀਮਾਰ ਹੋਣ 'ਤੇ ਦੋਹਾਂ ਨੂੰ ਸਫ਼ਾਰੀ ਪਾਰਕ ਦੇ ਪਸ਼ੂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੈਦਰਾਬਾਦ ਦੇ ਚਿੜੀਆਘਰ 'ਚ 8 ਏਸ਼ੀਆਈ ਸ਼ੇਰ ਕੋਰੋਨਾ ਪਾਜ਼ੇਟਿਵ, ਭਾਰਤ 'ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ

ਸਫ਼ਾਰੀ 'ਚ ਅਲਰਟ ਦੇ ਨਾਲ-ਨਾਲ ਸੁਰੱਖਿਆ ਦੇ ਸਾਰੇ ਇੰਤਜ਼ਾਮ ਵਧਾ ਦਿੱਤੇ ਗਏ ਹਨ। ਜਾਨਵਰਾਂ ਕੋਲ ਜਾਣ ਵਾਲੇ ਸਾਰੇ ਕਾਮਿਆਂ ਨੂੰ ਪੀਪੀਈ ਕਿਟ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਸਾਰੇ ਕਾਮਿਆਂ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਕਰਵਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਗੁਜਰਾਤ ਦੇ ਜੂਨਾਗੜ੍ਹ 'ਚ ਬਵੇਸਿਓਸਿਸ ਸੰਕਰਮਣ ਨਾਲ 23 ਸ਼ੇਰਾਂ ਦੀ ਮੌਤ ਨੂੰ ਲੈ ਕੇ ਇਟਾਵਾ ਸਫ਼ਾਰੀ ਪਾਰਕ ਹਾਈ ਅਲਰਟ 'ਤੇ ਹੈ। ਸਫ਼ਾਰੀ ਦੇ ਜੰਗਲੀ ਜੀਵਾਂ ਕੋਲ ਕਿਸੇ ਨੂੰ ਜਾਣ ਦੀ ਮਨਜ਼ੂਰੀ ਨਹੀਂ ਹੈ। ਸਫ਼ਾਰੀ ਦੇ ਮੁੱਖ ਗੇਟ 'ਤੇ ਹੀ ਟਾਇਰ ਬਾਥ ਅਤੇ ਸੈਨੇਟਾਈਜੇਸ਼ਨ ਦੀ ਵਿਵਸਥਾ ਹੈ। ਸਫ਼ਾਰੀ ਨੂੰ ਵਾਇਰਸ ਪਰੂਫ਼ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਝੰਬੇ ਲੋਕ ਹੁਣ ਹੋ ਰਹੇ ਨੇ ਫੰਗਲ ਇਨਫੈਕਸ਼ਨ ਦੇ ਸ਼ਿਕਾਰ


DIsha

Content Editor

Related News