ESIC ਨੇ ਬਾਹਰੋਂ ਮੈਟਰਨਿਟੀ ਸੇਵਾਵਾਂ ਲੈਣ ਲਈ ਜਣੇਪਾ ਖ਼ਰਚਾ ਵਧਾ ਕੇ ਕੀਤਾ 7500 ਰੁਪਏ

02/15/2020 1:58:30 PM

ਨਵੀਂ ਦਿੱਲੀ — ਕਰਮਚਾਰੀ ਰਾਜ ਬੀਮਾ ਨਿਗਮ (ਈ . ਐੱਸ. ਆਈ. ਸੀ.) ਨੇ ਉਸ ਦੇ ਨੈੱਟਵਰਕ ਤੋਂ ਬਾਹਰ ਦੇ ਹਸਪਤਾਲਾਂ ’ਚ ਮੈਟਰਨਿਟੀ ਸੇਵਾਵਾਂ ਦਾ ਲਾਭ ਚੁੱਕਣ ਵਾਲੀਆਂ ਗਰਭਵਤੀ ਔਰਤਾਂ ਨੂੰ ਨਿਗਮ ਦੀ ਯੋਜਨਾ ਤਹਿਤ ਭੁਗਤਾਨ ਕੀਤੇ ਜਾਣ ਵਾਲੇ ਪ੍ਰਸੂਤੀ ਖ਼ਰਚੇ ਨੂੰ ਵਧਾ ਕੇ 7500 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ। ਅਜੇ ਇਹ 5000 ਰੁਪਏ ਹੈ।

ਨਿਗਮ ਵੱਲੋਂ ਪ੍ਰਸੂਤੀ ਖ਼ਰਚਾ ਉਨ੍ਹਾਂ ਲਾਭਪਾਤਰੀ ਔਰਤਾਂ ਨੂੰ ਦਿੱਤਾ ਜਾਂਦਾ ਹੈ ਜੋ ਈ. ਐੱਸ. ਆਈ. ਸੀ. ਨੈੱਟਵਰਕ ਦੇ ਹਸਪਤਾਲਾਂ ਤੱਕ ਪਹੁੰਚ ਨਾ ਹੋਣ ਕਾਰਣ ਹੋਰ ਹਸਪਤਾਲਾਂ ’ਚ ਮੈਟਰਨਿਟੀ ਸੇਵਾਵਾਂ ਦਾ ਲਾਭ ਚੁੱਕਦੀਆਂ ਹਨ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਪ੍ਰਧਾਨਗੀ ’ਚ ਵੀਰਵਾਰ ਨੂੰ ਹੋਈ ਈ. ਐੱਸ. ਆਈ. ਸੀ. ਦੀ ਇਕ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ।

ਇਹ ਫੈਸਲਾ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਵਸਤੂਆਂ ਦੀਆਂ ਲਗਾਤਾਰ ਵੱਧ ਰਹੀ ਕੀਮਤਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ। ਕਿਰਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜੀਵਣ ਲਾਗਤ ਸੂਚਕਾਂਕ ਵਿਚ ਵਾਧੇ ਦੇ ਮੱਦੇਨਜ਼ਰ ਜਣੇਪਾ ਖਰਚਿਆਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨੂੰ 5000 ਰੁਪਏ ਤੋਂ ਵਧਾ ਕੇ 7,500 ਰੁਪਏ ਕਰ ਦਿੱਤਾ ਗਿਆ ਹੈ।


Related News