BMC ਦਾ ਵੱਡਾ ਫ਼ੈਸਲਾ, ਮੁੰਬਈ ਦੇ ਕਿਸੇ ਵੀ ਮਾਲ ’ਚ ਬਿਨਾਂ ਕੋਰੋਨਾ ਟੈਸਟ ਦੇ ਨਹੀਂ ਮਿਲੇਗੀ ਐਂਟਰੀ

Friday, Mar 19, 2021 - 02:20 PM (IST)

ਮੁੰਬਈ– ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਹੋ ਰਹੇ ਵਾਧੇ ’ਤੇ ਕਾਬੂ ਪਾਉਣ ਲਈ ਮੁੰਬਈ ਮਹਾਨਗਰਪਾਲਿਕਾ (BMC) ਨੇ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਤਹਿਤ ਕਿਸੇ ਵੀ ਮਾਲ ’ਚ ਐਂਟਰੀ ਕਰਨ ਤੋਂ ਪਹਿਲਾਂ ਨਾਗਰਿਕਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ। ਬਿਨਾਂ ਟੈਸਟ ਦੇ ਮਾਲ ’ਚ ਐਂਟਰੀ ਨਹੀਂ ਮਿਲੇਗੀ। 

PunjabKesari

ਸਾਰਿਆਂ ਨੂੰ ਰੈਪਿਡ ਐਂਟੀਜਨ ਟੈਸਟ ਕਰਵਾਉਣਾ ਹੋਵੇਗਾ:BMC
ਬੀ.ਐੱਮ.ਸੀ. ਨੇ ਆਪਣੇ ਆਦੇਸ਼ ’ਚ ਕਿਹਾ ਕਿ ਜੋ ਵਿਅਕਤੀ ਕੋਰੋਨਾ ਦਾ ਟੈਸਟ ਨਹੀਂ ਕਰਵਾਏਗਾ ਉਸ ਨੂੰ ਮਾਲ ’ਚ ਐੰਟਰੀ ਨਹੀਂ ਦਿੱਤੀ ਜਾਵੇਗੀ। ਸਾਰਿਆਂ ਨੂੰ ਰੈਪਿਡ ਐਂਟੀਜਨ ਟੈਸਟ ਕਰਵਾਉਣਾ ਹੋਵੇਗਾ। ਬੀ.ਐੱਮ.ਸੀ. ਦੇ ਕਾਮੇਂ ਸਾਰੇ ਮਾਲਾਂ ਦੇ ਸਵੈਬ ਲੈਣ ਲਈ ਬਾਹਰ ਮੌਜੂਦ ਰਹਿਣਗੇ। ਬੀ.ਐੱਮ.ਸੀ. ਦਾ ਕਹਿਣਾ ਹੈ ਕਿ ਮਾਲ ਆਉਣ ਵਾਲਿਆਂ ਨੂੰ ਜਾਂ ਤਾਂ ਨੈਗੇਟਿਵ ਰਿਪੋਰਟ ਵਿਖਾਉਣੀ ਹੋਵੇਗੀ ਜਾਂ ਫਿਰ ਸਵੈਬ ਟੈਸਟ ਕਰਵਾਉਣਾ ਹੋਵੇਗਾ। ਬੀ.ਐੱਮ.ਸੀ. ਮੁਤਾਬਕ, 22 ਮਾਰਚ ਤੋਂ ਸਾਰੇ ਮਾਲਾਂ ’ਚ ਸਵੈਬ ਕਲੈਕਸ਼ਨ ਦੀ ਸੁਵਿਧਾ ਹੋਣਾ ਜ਼ਰੂਰੀ ਹੋਵੇਗਾ। 

PunjabKesari

ਬੀ.ਐੱਮ.ਸੀ. ਦੇ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ, 22 ਮਾਰਚ ਤੋਂ ਸਾਰੇ ਮਾਮਲਾ ’ਚ ਸਵੈਬ ਕਲੈਕਸ਼ਨ ਦੀ ਸੁਵਿਧਾ ਹੋਣਾ ਜ਼ਰੂਰੀ ਹੋਵੇਗਾ। ਇਸ ਉਦੇਸ਼ ਲਈ ਇਕ ਟੀਮ ਐਂਟਰੀ ਗੇਟ ’ਤੇ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਕੋਈ ਵਿਅਕਤੀ ਮਾਲ ਵਰਗੀ ਭੀੜ ਵਾਲੀ ਥਾਂ ’ਤੇ ਜਾਂਦਾ ਹੈ ਤਾਂ ਉਹ ਵਾਇਰਸ ਫੈਲਾਉਂਦਾ ਹੈ। ਸਾਵਧਾਨੀ ਦੇ ਤੌਰ ’ਤੇ ਇਹ ਫੈਸਲਾ ਲਿਆ ਗਿਆ ਹੈ। 

PunjabKesari

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਬੀ.ਐੱਮ.ਸੀ. ਸਖ਼ਤ
ਉਥੇ ਹੀ ਹਾਲ ਹੀ ’ਚ ਪੁਲਸ ਨੇ ਕੋਵਿਡ-19 ਨਾਲ ਸੰਬੰਧਤ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ’ਚ ਮੁੰਬਈ ਦੇ ਇਕ ਮਸ਼ਹੂਰ ਰੈਸਤਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਰੈਸਤਰਾਂ ’ਚ ਬਿਨਾਂ ਮਾਸਕ ਦੇ 245 ਲੋਕਾਂ ਕੋਲੋਂ ਜੁਰਮਾਨੇ ਦੇ ਤੌਰ ’ਤੇ 19,400 ਰੁਪਏ ਇਕੱਠੇ ਕੀਤੇ ਗਏ। ਬੀ.ਐੱਮ.ਸੀ. ਅਧਿਕਾਰੀਆਂ ਨੇ ਦੱਸਿਆ ਕਿ ਰੈਸਤਰਾਂ ’ਚ ਤੈਅ ਸੀਮਾਂ ਤੋਂ ਜ਼ਿਆਦਾ ਲੋਕ ਮੌਜੂਦ ਸਨ ਅਤੇ ਨਾ ਉਨ੍ਹਾਂ ਨੇ ਮਾਸਕ ਪਾਇਆ ਸੀ ਅਤੇ ਨਾ ਹੀ ਸਾਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਨ ਕੀਤਾ ਸੀ। ਬੀ.ਐੱਮ.ਸੀ. ਦੀ ਸ਼ਿਕਾਇਤ ’ਤੇ ਪੁਲਸ ਨੇ ਰੈਸਤਰਾਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰ ਲਈ ਹੈ। 


Rakesh

Content Editor

Related News