ਕੋਰੋਨਾ ਤੋਂ ਬਚਣ ਦਾ ਨਵਾਂ ਉਪਾਅ; ''ਗਲੂਕੋਜ਼ ਲਿਕਵਡ'' ਦੀਆਂ ਦੋ ਬੂੰਦਾਂ ਕਰਨਗੀਆਂ ਜਾਦੂ ਦਾ ਕੰਮ

Tuesday, Oct 13, 2020 - 06:08 PM (IST)

ਕੋਰੋਨਾ ਤੋਂ ਬਚਣ ਦਾ ਨਵਾਂ ਉਪਾਅ; ''ਗਲੂਕੋਜ਼ ਲਿਕਵਡ'' ਦੀਆਂ ਦੋ ਬੂੰਦਾਂ ਕਰਨਗੀਆਂ ਜਾਦੂ ਦਾ ਕੰਮ

ਕੋਝੀਕੋਡ— ਕੇਰਲ ਵਿਚ ਕੋਝੀਕੋਡ ਦਾ ਇਕ ਈ. ਐੱਨ. ਟੀ. ਡਾਕਟਰ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਇਕ ਨਵਾਂ ਉਪਾਅ ਨਾਲ ਸਾਹਮਣੇ ਆਇਆ ਹੈ। ਡਾਕਟਰ ਈ. ਸੁਕੁਮਾਰਨ ਨੇ ਕਿਹਾ ਕਿ ਦਿਨ ਵਿਚ ਦੋ ਵਾਰ ਗਲੂਕੋਜ਼ ਲਿਕਵਡ (ਤਰਲ) ਦੀਆਂ ਦੋ ਬੂੰਦਾਂ ਨੱਕ 'ਚ ਪਾਉਣ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਸ ਲਿਕਵਡ ਵਿਚ 25 ਫੀਸਦੀ ਗੂਲਕੋਜ਼ ਹੋਣਾ ਚਾਹੀਦਾ ਹੈ। ਡਾਕਟਰ ਮੁਤਾਬਕ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਅਤੇ ਇਹ ਵਾਇਰਸ ਨੂੰ ਨਸ਼ਟ ਕਰ ਦੇਵੇਗਾ।

ਡਾਕਟਰ ਮੁਤਾਬਕ ਵਾਇਰਸ ਮਨੁੱਖੀ ਸਰੀਰ ਵਿਚ ਦਾਖ਼ਲ ਹੋਣ 'ਤੇ ਕੁਝ ਦਿਨਾਂ ਤੱਕ ਨੱਕ ਦੇ ਉੱਪਰੀ ਹਿੱਸੇ ਵਿਚ ਰਹਿੰਦਾ ਹੈ। ਡਾਕਟਰ ਨੇ ਕਿਹਾ ਕਿ ਗਲੂਕੋਜ਼ ਵਿਚ ਆਕਸੀਜਨ ਅਤੇ ਲੌਹ ਤੱਤ ਰਹਿੰਦਾ ਹੈ, ਜਿਸ ਤੋਂ ਵਾਇਰਸ ਨੂੰ ਨਸ਼ਟ ਹੋ ਜਾਂਦਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ. ਸੀ. ਐੱਮ. ਆਰ.) ਨੇ ਡਾਕਟਰ ਨੂੰ ਖੋਜ ਸੰਸਥਾਵਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ, ਤਾਂ ਕਿ ਇਸ ਨਵੇਂ ਉਪਾਅ 'ਤੇ ਵਿਸਥਾਰ ਨਾਲ ਅਧਿਐਨ ਕੀਤਾ ਜਾ ਸਕੇ। 

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਜੇ ਤੱਕ ਕੋਈ ਵੈਕਸੀਨ ਬਾਜ਼ਾਰ ਵਿਚ ਨਹੀਂ ਆਈ ਹੈ ਪਰ ਵਿਗਿਆਨਕ ਪੂਰੀ ਕੋਸ਼ਿਸ਼ 'ਚ ਜੁੱਟੇ ਹਨ ਕਿ ਵੈਕਸੀਨ ਤਿਆਰ ਹੋ ਜਾਵੇ। ਉਦੋਂ ਤੱਕ ਮਾਸਕ ਅਤੇ ਦੋ ਗਜ਼ ਦੀ ਦੂਰੀ ਹੀ ਵੈਕਸੀਨ ਹੈ। ਭਾਰਤ 'ਚ ਕੋਰੋਨਾ ਤੋਂ ਬਚਣ ਲਈ ਸੁਰੱਖਿਆ ਕਾਮੇ, ਸਿਹਤ ਕਾਮੇ, ਪੁਲਸ ਫਰੰਟ ਲਾਈਨ 'ਤੇ ਕੋਰੋਨਾ ਖ਼ਿਲਾਫ ਜੰਗ ਲੜ ਰਹੇ ਹਨ। ਕੁੱਲ ਮਿਲਾ ਕੇ ਪੂਰਾ ਦੇਸ਼ ਇਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਕਾਰਨ ਭਾਰਤ 'ਚ ਕੇਸਾਂ ਦੀ ਗਿਣਤੀ 71 ਲੱਖ ਤੋਂ ਪਾਰ ਹੋ ਚੁੱਕੀ ਹੈ। ਹੁਣ ਤੱਕ 1,09,856 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News