ਝਾਰਖੰਡ 'ਚ ਪੁਲਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਦੌਰਾਨ 1 ਜਵਾਨ ਸ਼ਹੀਦ, 5 ਨਕਸਲੀ ਢੇਰ

Sunday, Jun 02, 2019 - 08:33 AM (IST)

ਝਾਰਖੰਡ 'ਚ ਪੁਲਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਦੌਰਾਨ 1 ਜਵਾਨ ਸ਼ਹੀਦ, 5 ਨਕਸਲੀ ਢੇਰ

ਰਾਂਚੀ—ਝਾਰਖੰਡ ਦੇ ਦੁਮਕਾ ਜ਼ਿਲੇ 'ਚ ਅੱਜ ਭਾਵ ਐਤਵਾਰ ਨੂੰ ਸਵੇਰੇਸਾਰ ਪੁਲਸ ਅਤੇ ਨਕਸਲੀਆਂ 'ਚ ਹੋਈ ਮੁੱਠਭੇੜ ਦੌਰਾਨ ਐੱਸ. ਐੱਸ. ਬੀ. ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 4 ਹੋਰ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀ ਜਵਾਨਾਂ 'ਚੋ ਵੀ ਇੱਕ ਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਮੁੱਠਭੇਡ਼ ਦੌਰਾਨ 4-5 ਨਕਸਲੀ ਵੀ ਮਾਰੇ ਗਏ ਹਨ। 

PunjabKesari

ਐੱਸ. ਪੀ, ਵਾਈ. ਐੱਸ. ਰਾਮੇਸ਼ ਨੇ ਦੱਸਿਆ ਹੈ ਕਿ ਮੁੱਠਭੇੜ 'ਚ ਨਕਸਲੀਆਂ ਨੂੰ ਵੀ ਗੋਲੀ ਲੱਗੀ ਹੈ। ਨਕਸਲੀਆਂ ਦੀ ਗੋਲੀ ਨਾਲ ਜ਼ਖਮੀ 4 ਜਵਾਨਾਂ ਨੂੰ ਇਲਾਜ ਲਈ ਦੁਮਕਾ ਸਦਰ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਵੀ ਮੁੱਠਭੇੜ ਜਾਰੀ ਹੈ। 

PunjabKesari

ਮੁੱਠਭੇੜ ਦੌਰਾਨ ਸ਼ਹੀਦ ਜਵਾਨ ਨੀਰਜ ਛਵੀ ਆਸਾਮ ਦਾ ਰਹਿਣ ਵਾਲਾ ਸੀ। ਜ਼ਖਮੀ ਜਵਾਨਾਂ 'ਚ ਰਾਜੇਸ਼ ਰਾਏ ਨੂੰ ਹੈਲੀਕਾਪਟਰ ਰਾਹੀਂ ਰਾਂਚੀ ਦੇ ਰਿਮਸ 'ਚ ਰੈਫਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਰਨ ਕੁਮਾਰ, ਸੋਨੂੰ ਕੁਮਾਰ, ਸਤੀਸ਼ ਗੁਜਰ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ।
 


author

Iqbalkaur

Content Editor

Related News