ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੇ ਦਿੱਤਾ ਅਸਤੀਫਾ
Friday, Jul 19, 2019 - 10:56 AM (IST)

ਮੁੰਬਈ—ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੇ ਮਹਾਰਾਸ਼ਟਰ ਪੁਲਸ ਸਰਵਿਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਤੱਕ 100 ਤੋਂ ਵੀ ਜ਼ਿਆਦਾ ਐਨਕਾਊਂਟਰ ਕਰ ਚੁੱਕੇ ਪ੍ਰਦੀਪ ਸ਼ਰਮਾ ਫਿਲਹਾਲ ਠਾਣੇ ਕ੍ਰਾਈਮ ਬ੍ਰਾਂਚ 'ਚ ਤਾਇਨਾਤ ਸੀ। ਉਨ੍ਹਾਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਦੱਸ ਦੇਈਏ ਕਿ ਪ੍ਰਦੀਪ ਸ਼ਰਮਾ ਰਾਜਨੀਤੀ 'ਚ ਸ਼ਾਮਲ ਹੋ ਸਕਦੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸ਼ਿਵਸੈਨਾ ਦੀ ਟਿਕਟ 'ਤੇ ਚੋਣਾਂ ਲੜ ਸਕਦੇ ਹਨ।
ਜ਼ਿਕਰਯੋਗ ਹੈ ਕਿ ਪ੍ਰਦੀਪ ਸ਼ਰਮਾ ਨੇ 1983 'ਚ ਪੁਲਸ ਸਰਵਿਸ ਜੁਆਇੰਨ ਕੀਤੀ ਸੀ। ਇਸ ਤੋਂ ਬਾਅਦ 1990 ਦੇ ਦਹਾਕੇ 'ਚ ਪ੍ਰਦੀਪ ਸ਼ਰਮਾ ਸਮੇਤ ਮੁੰਬਈ ਕ੍ਰਾਈਮ ਬ੍ਰਾਂਚ ਦੇ ਕੁਝ ਪੁਲਸ ਅਧਿਕਾਰੀਆਂ ਨੂੰ ਅੰਡਰਵਰਲਡ ਗਤੀਵਿਧੀਆਂ ਖਤਮ ਕਰਨ ਦਾ ਕੰਮ ਦਿੱਤਾ ਗਿਆ ਸੀ। ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਐਨਕਾਊਂਟਰ ਸਪੈਸ਼ਲਸਿਟ ਮੰਨਿਆ ਜਾਂਦਾ ਹੈ। ਇਨ੍ਹਾਂ ਨੇ 300 ਤੋਂ ਜ਼ਿਆਦਾ ਗੈਂਗਸਟਰਾਂ ਦੇ ਐਨਕਾਊਂਟਰ ਦਾ ਰਿਕਾਰਡ ਬਣਾਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰਦੀਪ ਸ਼ਰਮਾ ਨੂੰ ਕੁਝ ਸਾਲ ਪਹਿਲਾਂ 2008 'ਚ ਮੁਅੱਤਲ ਕੀਤਾ ਗਿਆ ਸੀ ਅਤੇ ਸਾਲ 2013 'ਚ ਬਹਾਲ ਕੀਤਾ ਗਿਆ ਸੀ।