62 ਐਨਕਾਊਂਟਰ ਕਰਨ ਵਾਲੇ DSP ਨੇ ਖੁਦ ਨੂੰ ਮਾਰੀ ਗੋਲੀ, ਸੁਸਾਈਡ ਨੋਟ ''ਚ ਲਿਖੀ ਅਜੀਬ ਵਜ੍ਹਾ

06/24/2020 1:44:42 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਵਿਚ ਸਾਬਕਾ ਡੀ. ਐੱਸ. ਪੀ. ਨੇ ਮੰਗਲਵਾਰ ਭਾਵ ਕੱਲ ਸਵੇਰੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬਿਹਾਰ ਪੁਲਸ 'ਚ ਐਨਕਾਊਂਟ ਸਪੈਸ਼ਲਿਸਟ ਨਾਂ ਨਾਲ ਮਸ਼ਹੂਰ ਸਾਬਕਾ ਡੀ. ਐੱਸ. ਪੀ. ਕੇ. ਚੰਦਰਾ ਨੇ ਆਪਣੇ ਘਰ 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਉਨ੍ਹਾਂ ਦੀ ਲਾਸ਼ ਕੋਲੋਂ 3 ਪੇਜ਼ਾਂ ਦਾ ਸੁਸਾਈਡ ਨੋਟ ਮਿਲਿਆ ਹੈ। ਸੁਸਾਈਡ ਨੋਟ ਵਿਚ ਉਨ੍ਹਾਂ ਨੇ ਜੋ ਗੱਲ ਲਿਖੀ ਹੈ, ਉਹ ਕਾਫੀ ਹੈਰਾਨ ਕਰ ਦੇਣ ਵਾਲੀ ਹੈ। ਸੁਸਾਈਡ ਨੋਟ ਵਿਚ ਉਨ੍ਹਾਂ ਨੇ ਘਰ ਦੇ ਬਾਹਰ ਪਾਣੀ ਭਰ ਜਾਣ ਦੇ ਚੱਲਦੇ ਹੋ ਰਹੀ ਮਾਨਸਿਕ ਪਰੇਸ਼ਾਨੀ ਦੀ ਗੱਲ ਆਖੀ ਹੈ।  ਉਨ੍ਹਾਂ ਦੇ ਪੁੱਤਰ ਨੇ ਵੀ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਚੰਦਰਾ ਨੇ ਸੋਮਵਾਰ ਨੂੰ ਗੁਆਂਢੀ ਨੂੰ ਘਰ ਬੁਲਾ ਕੇ ਪਾਣੀ ਭਰਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। 

ਕੇ. ਚੰਦਰਾ ਨੇ ਕੀਤੇ ਸਨ 62 ਐਨਕਾਊਂਟਰ—
ਕੇ. ਚੰਦਰਾ ਨੂੰ ਬਿਹਾਰ ਪੁਲਸ ਦੇ ਜਾਬਾਂਜ਼ ਅਧਿਕਾਰੀਆਂ ਵਿਚ ਗਿਣਿਆ ਜਾਂਦਾ ਸੀ ਅਤੇ 37 ਸਾਲ ਦੀ ਨੌਕਰੀ ਵਿਚ ਉਨ੍ਹਾਂ ਨੇ ਕਰੀਬ 62 ਐਨਕਾਊਂਟਰ ਕੀਤੇ ਸਨ। ਸੇਵਾ ਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਪਟਨਾ ਪੁਲਸ ਨੂੰ ਜਦੋਂ ਖ਼ੁਦਕੁਸ਼ੀ ਦੀ ਖ਼ਬਰ ਮਿਲੀ ਤਾਂ ਭਾਜੜਾਂ ਪੈ ਗਈਆਂ ਅਤੇ ਮੌਕੇ 'ਤੇ ਕਈ ਪੁਲਸ ਅਧਿਕਾਰੀਆਂ ਨੇ ਖ਼ੁਦ ਜਾ ਕੇ ਜਾਂਚ ਪੜਤਾਲ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸਾਲ 2012 'ਚ ਸੇਵਾ ਮੁਕਤ ਹੋਏ ਕੇ. ਚੰਦਰਾ ਆਪਣੇ ਦਫ਼ਤਰ ਦੌਰਾਨ ਤੇਜ਼-ਤਰਾਰ ਅਫ਼ਸਰ ਦੇ ਰੂਪ ਵਿਚ ਜਾਣੇ ਜਾਂਦੇ ਸਨ। ਜਾਣਕਾਰੀ ਮੁਤਾਬਕ ਕੇ. ਚੰਦਰਾ ਆਪਣੇ ਪਰਿਵਾਰ ਨਾਲ ਬੇਉਰ ਥਾਣਾ ਖੇਤਰ ਦੀ ਮਿੱਤਰ ਮੰਡਲ ਕਾਲੋਨੀ ਵਿਚ ਰਹਿੰਦੇ ਸਨ। 

ਪੁੱਤਰ ਨੇ ਦੱਸਿਆ ਪਿਤਾ ਇਸ ਵਜ੍ਹਾ ਤੋਂ ਰਹਿੰਦੇ ਸਨ ਪਰੇਸ਼ਾਨ—
ਮੰਗਲਵਾਰ ਦੀ ਸਵੇਰੇ ਕਰੀਬ 8 ਵਜੇ ਉਨ੍ਹਾਂ ਦੇ ਕਮਰੇ ਵਿਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰ ਵਾਲੇ ਪਹੁੰਚੇ ਤਾਂ ਕਮਰਾ ਅੰਦਰੋਂ ਬੰਦ ਸੀ। ਦਰਵਾਜ਼ਾ ਤੋੜ ਕੇ ਦੇਖਿਆ ਤਾਂ ਚੰਦਰਾ ਲਹੂ-ਲੁਹਾਨ ਪਏ ਸਨ। ਚੰਦਰਾ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਸੀ। ਉਨ੍ਹਾਂ ਦੀ ਲਾਸ਼ ਕੋਲੋਂ ਤਿੰਨ ਪੇਜ਼ਾਂ ਦਾ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿਚ ਉਨ੍ਹਾਂ ਨੇ ਖੁਦ ਨੂੰ ਪਿਛਲੇ 16 ਸਾਲਾਂ ਤੋਂ ਮਾਨਸਿਕ ਤਣਾਅ ਤੋਂ ਪੀੜਤ ਦੱਸਿਆ ਹੈ। ਇਸ ਦੇ ਨਾਲ ਹੀ ਪਾਣੀ ਭਰ ਜਾਣ ਲਈ ਆਪਣੇ ਗੁਆਂਢੀ ਦੇ ਸ਼ੋਸ਼ਣ ਦਾ ਵੀ ਜ਼ਿਕਰ ਕੀਤਾ ਹੈ। ਕੇ. ਚੰਦਰਾ ਦੇ ਪੁੱਤਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਗੁਆਂਢ ਵਿਚ ਰਹਿਣ ਵਾਲੇ ਸੰਤੋਸ਼ ਨਾਂ ਦੇ ਵਿਅਕਤੀ ਨੇ ਆਪਣੇ ਘਰ ਦੇ ਬਾਹਰ ਵੱਡੀ ਮਾਤਰਾ ਵਿਚ ਮਿੱਟੀ ਦੀ ਭਰਪਾਈ ਕੀਤੀ ਸੀ। ਜਿਸ ਨਾਲ ਸਾਡੇ ਘਰ ਦੇ ਗੇਟ ਅੱਗੇ ਕਾਫੀ ਪਾਣੀ ਜਮ੍ਹਾਂ ਹੋ ਗਿਆ। ਇਸ ਨੂੰ ਲੈ ਕੇ ਪਿਤਾ ਦੀ ਸੰਤੋਸ਼ ਨਾਲ ਬਹਿਸ ਵੀ ਹੋਈ ਸੀ। 


Tanu

Content Editor

Related News