ਜੰਮੂ ਕਸ਼ਮੀਰ: ਰਾਜੌਰੀ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਫ਼ੌਜ ਦਾ ਅਧਿਕਾਰੀ ਸ਼ਹੀਦ, ਇਕ ਅੱਤਵਾਦੀ ਢੇਰ

Thursday, Aug 19, 2021 - 02:22 PM (IST)

ਜੰਮੂ- ਜੰਮੂ ਕਸ਼ਮੀਰ ਦੇ ਰਾਜੌਰੀ ’ਚ ਵੀਰਵਾਰ ਨੂੰ ਅੱਤਵਾਦੀਆਂ ਨਾਲ ਭਿਆਨਕ ਮੁਕਾਬਲੇ ’ਚ ਥਲ ਸੈਨਾ ਦਾ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ (ਜੇ.ਸੀ.ਓ.) ਸ਼ਹੀਦ ਹੋ ਗਿਆ ਅਤੇ ਇਸ ਦੌਰਾਨ ਇਕ ਅੱਤਵਾਦੀ ਵੀ ਮਾਰਿਆ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਥਾਣਾ ਮੰਡੀ ਖੇਤਰ ’ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਇਕ ਤਲਾਸ਼ ਮੁਹਿੰਮ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਮਹਿਬੂਬਾ ਦੀ ਮਾਂ ਕੋਲੋਂ ਈ. ਡੀ. ਨੇ 3 ਘੰਟੇ ਤੱਕ ਕੀਤੀ ਪੁੱਛਗਿੱਛ

ਜੰਮੂ ’ਚ ਰੱਖਿਆ ਜਨਸੰਪਰਕ ਅਧਿਕਾਰੀ (ਪੀ.ਆਰ.ਓ.) ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ,‘‘ਮੁਕਾਬਲੇ ਦੌਰਾਨ ਰਾਸ਼ਟਰੀ ਰਾਈਫਲਜ਼ ਦੇ ਇਕ ਜੇ.ਸੀ.ਓ. ਨੂੰ ਗੋਲੀਆਂ ਲੱਗੀਆਂ। ਜੇ.ਸੀ.ਓ. ਨੂੰ ਤੁਰੰਤ ਮੈਡੀਕਲ ਕੇਂਦਰ ਲਿਜਾਇਆ ਗਿਆ ਪਰ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ।’’ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ’ਚ ਇਕ ਅੱਤਵਾਦੀ ਵੀ ਮਾਰਿਆ ਗਿਆ। ਰਾਜੌਰੀ ਦੀ ਪੁਲਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਜਾਰੀ ਹੈ। ਇਹ ਇਸ ਇਲਾਕੇ ’ਚ ਅਗਸਤ ’ਚ ਹੋਏ ਮੁਕਾਬਲੇ ਦੀ ਦੂਜੀ ਘਟਨਾ ਹੈ। ਥਾਣਾ ਮੰਡੀ ਖੇਤਰ ’ਚ 6 ਅਗਸਤ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਸਨ।

ਇਹ ਵੀ ਪੜ੍ਹੋ : ਕਾਬੁਲ ’ਚ ਫਸੇ ਭਾਰਤੀ ਅਧਿਆਪਕਾਂ ਨੇ ਕਿਹਾ- ਉਮੀਦ ਹੈ ਕਿ ਸਰਕਾਰ ਸਾਨੂੰ ਜਲਦ ਬਚਾਏਗੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News