ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਉਡਾਣ ਭਰਨ ਦੇ 12 ਮਿੰਟ ਬਾਅਦ ਟੁੱਟੀ ਖਿੜਕੀ

Tuesday, Oct 15, 2024 - 06:17 PM (IST)

ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਉਡਾਣ ਭਰਨ ਦੇ 12 ਮਿੰਟ ਬਾਅਦ ਟੁੱਟੀ ਖਿੜਕੀ

ਜਗਦਲਪੁਰ (ਵਾਰਤਾ)- ਇੰਡੀਗੋ ਫਲਾਈਟ ਦੀ ਮੰਗਲਵਾਰ ਦੁਪਹਿਰ 1.12 ਵਜੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਰਾਹਤ ਦੀ ਗੱਲ ਇਹ ਹੈ ਕਿ ਫਲਾਈਟ 'ਚ ਸਵਾਰ ਸਾਰੇ 70 ਯਾਤਰੀ ਸੁਰੱਖਿਅਤ ਹਨ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਛੱਤੀਸਗੜ੍ਹ ਦੇ ਜਗਦਲਪੁਰ ਦੇ ਮਾਂ ਦੰਤੇਸ਼ਵਰੀ ਏਅਰਪੋਰਟ 'ਤੇ ਕਰਵਾਈ ਗਈ। ਇਹ ਫਲਾਈਟ ਇਕ ਵਜੇ ਜਗਦਲਪੁਰ ਤੋਂ ਰਾਏਪੁਰ ਲਈ ਉਡਾਣ ਭਰੀ ਸੀ ਪਰ ਉਡਾਣ ਦੇ ਸਿਰਫ਼ 12 ਮਿੰਟ ਬਾਅਦ ਹੀ ਖਿੜਕੀ ਟੁੱਟਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਫਲਾਈਟ ਦੇ ਇਕ ਹਿੱਸੇ ਦੀ ਖਿੜਕੀ ਟੁੱਟਣ ਨਾਲ ਇਹ ਐਮਰਜੈਂਸੀ ਸਥਇਤੀ ਪੈਦਾ ਹੋਈ। ਪਾਇਲਟ ਨੇ ਤੁਰੰਤ ਸਰਗਰਮੀ ਦਿਖਾਉਂਦੇ ਹੋਏ ਫਲਾਈਟ ਨੂੰ ਸੁਰੱਖਿਅਤ ਰੂਪ ਨਾਲ ਵਾਪਸ ਏਅਰਪੋਰਟ 'ਤੇ ਉਤਾਰ ਲਿਆ। ਇਹ ਲੈਂਡਿੰਗ 1.12 ਵਜੇ ਕਰਵਾਈ ਗਈ। ਰਾਹਤ ਦੀ ਗੱਲ ਇਹ ਹੈ ਕਿ ਫਲਾਈਟ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰਲਾਈਨਜ਼ ਦੀ ਟੀਮ ਵਲੋਂ ਤਕਨੀਕੀ ਖਰਾਬੀ ਦੀ ਜਾਂਚ ਕੀਤੀ ਜਾ ਰਹੀ ਹੈ। ਉਕਤ ਫਲਾਈਟ 'ਚ ਕੁੱਲ 70 ਯਾਤਰੀ ਸਵਾਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News