ਸਾਜ਼ਿਸ਼ ਤਹਿਤ ਬੈਂਕ ਅਕਾਊਂਟ ਕੀਤੇ ਗਏ ਫ੍ਰੀਜ਼, ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਹਮਲਾ
Thursday, Mar 21, 2024 - 01:26 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੀਰਵਾਰ ਯਾਨੀ ਕਿ ਅੱਜ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿਚ ਪਾਰਟੀ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਕਿਹਾ ਕਿ ਚੋਣ ਬਾਂਡ ਦਾ ਮੁੱਦਾ ਬਹੁਤ ਗੰਭੀਰ ਹੈ, ਇਹ ਲੋਕਤੰਤਰ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਲੋਕਾਂ ਤੋਂ ਇਕੱਠਾ ਕੀਤੇ ਗਏ ਪੈਸਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਇਸ ਚੁਣੌਤੀਪੂਰਨ ਸਥਿਤੀ ਵਿਚ ਵੀ ਅਸੀਂ ਆਪਣੇ ਵਲੋਂ ਚੋਣ ਪ੍ਰਚਾਰ ਦੀ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਾਂ। ਮੁੱਖ ਵਿਰੋਧੀ ਧਿਰ ਦੀ ਪਾਰਟੀ ਕਾਂਗਰਸ 'ਤੇ ਜਾਣਬੁੱਝ ਕੇ ਹਮਲਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- NIA ਦਾ ਵੱਡਾ ਐਕਸ਼ਨ, ਬਲਵਿੰਦਰ ਕਤਲ ਕੇਸ 'ਚ ਦੋ ਮੁਲਜ਼ਮਾਂ ਦੀਆਂ ਜਾਇਦਾਦਾਂ ਕੁਰਕ, ਖਾਲਿਸਤਾਨ ਨਾਲ ਜੁੜੇ ਤਾਰ
ਬੈਂਕ ਖਾਤਿਆਂ ਤੋਂ ਲੈਣ-ਦੇਣ 'ਤੇ ਰੋਕ ਦਾ ਮੁੱਦਾ ਬਹੁਤ ਗੰਭੀਰ ਹੈ, ਇਹ ਨਾ ਸਿਰਫ ਕਾਂਗਰਸ ਸਗੋਂ ਸਾਡੇ ਲੋਕਤੰਤਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਚੋਣ ਬਾਂਡ ਤੋਂ ਭਾਜਪਾ ਨੂੰ ਵੱਡਾ ਫਾਇਦਾ ਹੋਇਆ ਹੈ। ਅਸੀਂ ਲੋਕਤੰਤਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪ੍ਰਧਾਨ ਮੰਤਰੀ ਕਾਂਗਰਸ ਨੂੰ ਅਪਾਹਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬੇਹੱਦ ਗੰਭੀਰ ਮੁੱਦਾ ਹੈ। ਕਾਂਗਰਸ ਆਪਣਾ ਪਾਰਟੀ ਫੰਡ ਦਾ ਇਸਤੇਮਾਲ ਨਹੀਂ ਕਰ ਪਾ ਰਹੀ ਹੈ। ਅਸੀਂ ਪ੍ਰਚਾਰ ਲਈ ਧਨ ਰਾਸ਼ੀ ਖਰਚ ਨਹੀਂ ਕਰ ਪਾ ਰਹੇ। ਇਨਕਮ ਟੈਕਸ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜੋ ਨਵਾਂ ਨੋਟਿਸ ਜਾਰੀ ਕੀਤਾ ਹੈ, ਉਹ 1995-1995 ਨਾਲ ਜੁੜਿਆ ਹੈ। ਇਹ ਨੋਟਿਸ 14 ਮਾਰਚ ਨੂੰ ਦਿੱਤਾ ਗਿਆ। ਇਸ ਸਮੇਂ ਇਹ ਨੋਟਿਸ ਕਿਉਂ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ- ਸਾਲ 1951 ਤੋਂ ਲੈ ਕੇ ਹੁਣ ਤੱਕ 71 ਹਜ਼ਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਜਾਣੋ ਕਿੱਥੇ ਹੁੰਦਾ ਹੈ ਰਾਸ਼ੀ ਦਾ ਇਸਤੇਮਾਲ
ਬੈਂਕ ਖ਼ਾਤਿਆਂ ਨੂੰ ਨਹੀਂ ਭਾਰਤ ਦੇ ਲੋਕਤੰਤਰ ਨੂੰ ਕੀਤਾ ਗਿਆ ਫ੍ਰੀਜ਼
ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਬੈਂਕ ਖਾਤਿਆਂ ਨੂੰ ਫਰੀਜ਼ ਨਹੀਂ ਕੀਤਾ ਗਿਆ, ਸਗੋਂ ਭਾਰਤ ਦੇ ਲੋਕਤੰਤਰ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਸਾਜ਼ਿਸ਼ ਤਹਿਤ ਬੈਂਕ ਅਕਾਊਂਟ ਫ੍ਰੀਜ਼ ਕੀਤੇ ਗਏ ਹਨ। ਇਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਾਡੇ ਖਿਲਾਫ ਅਪਰਾਧਕ ਐਕਸ਼ਨ ਹੈ। ਇਕ ਮਹੀਨੇ ਪਹਿਲਾਂ ਕਾਂਗਰਸ ਦੇ ਸਾਰੇ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ। ਜੇਕਰ ਕਿਸੇ ਵੀ ਪਰਿਵਾਰ ਦੇ ਅਕਾਊਂਟ ਫ੍ਰੀਜ਼ ਕਰ ਦੇਣਗੇ ਤਾਂ ਉਹ ਭੁੱਖ ਮਰ ਜਾਣਗੇ ਪਰ ਸਾਡੇ ਅਕਾਊਂਟ ਫਰੀਜ਼ ਹੋਣ 'ਤੇ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਚੋਣ ਕਮਿਸ਼ਨ ਤੋਂ ਲੈ ਕੇ ਸਾਰੇ ਚੁੱਪ ਹਨ। 20 ਫ਼ੀਸਦੀ ਭਾਰਤ ਸਾਡੇ ਲਈ ਵੋਟ ਕਰਦਾ ਹੈ ਪਰ ਅਸੀਂ ਦੋ ਰੁਪਏ ਨਹੀਂ ਦੇ ਸਕਦੇ। ਅਸੀਂ ਚੋਣ ਪ੍ਰਚਾਰ ਨਹੀਂ ਕਰ ਸਕਦੇ। ਸਾਡੇ ਨੇਤਾ ਫਲਾਈਟ ਤੋਂ ਨਹੀਂ ਜਾ ਸਕਦੇ, ਇੱਥੋਂ ਤੱਕ ਕਿ ਰੇਲ ਤੋਂ ਵੀ ਨਹੀਂ ਜਾ ਸਕਦੇ। ਬੀਤੇ ਦੋ ਮਹੀਨੇ ਤੋਂ ਇਹ ਹੀ ਕੀਤਾ ਜਾ ਰਿਹਾ ਹੈ। ਸਾਡੀ ਪੂਰੀ ਵਿੱਤੀ ਪਛਾਣ ਢਹਿ-ਢੇਰੀ ਕਰ ਦਿੱਤੀ ਗਈ ਹੈ। ਇਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਕੀਤਾ ਜਾ ਰਿਹਾ ਹੈ। ਅੱਜ ਭਾਰਤ ਵਿਚ ਕੋਈ ਲੋਕਤੰਤਰ ਨਹੀਂ ਹੈ। ਭਾਰਤ ਦਾ ਲੋਕਤੰਤਰ ਝੂਠ ਦਾ ਪੁਲੰਦਾ ਹੈ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫ਼ਿਕੇਸ਼ਨ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e