ਚੋਣ ਬਾਂਡ ਸਕੀਮ ਨੂੰ ਰੱਦ ਕਰਨ ਦੀ ਬਜਾਏ ਸੁਧਾਰਿਆ ਜਾਣਾ ਚਾਹੀਦਾ ਸੀ: ਸ਼ਾਹ

Saturday, Mar 16, 2024 - 12:00 AM (IST)

ਚੋਣ ਬਾਂਡ ਸਕੀਮ ਨੂੰ ਰੱਦ ਕਰਨ ਦੀ ਬਜਾਏ ਸੁਧਾਰਿਆ ਜਾਣਾ ਚਾਹੀਦਾ ਸੀ: ਸ਼ਾਹ

ਨਵੀਂ ਦਿੱਲੀ — ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੋਣ ਬਾਂਡ 'ਤੇ ਸੁਪਰੀਮ ਕੋਰਟ ਦੇ ਆਦੇਸ਼ ਦਾ ਸਨਮਾਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਯੋਜਨਾ ਰਾਜਨੀਤੀ 'ਚ ਕਾਲੇ ਧਨ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਸੀ ਅਤੇ ਇਸ ਨੂੰ ਖਤਮ ਕਰਨ ਦੀ ਬਜਾਏ ਇਸ 'ਚ ਸੁਧਾਰ ਕੀਤਾ ਜਾਣਾ ਚਾਹੀਦਾ ਸੀ। ਸ਼ਾਹ ਨੇ ਇਹ ਵੀ ਕਿਹਾ ਕਿ 'ਵਨ ਨੇਸ਼ਨ, ਵਨ ਇਲੈਕਸ਼ਨ' ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਹੈ ਅਤੇ ਲਾਗੂ ਹੋਣ 'ਤੇ ਇਹ ਤੇਜ਼ੀ ਨਾਲ ਵਿਕਾਸ ਯਕੀਨੀ ਬਣਾਏਗਾ ਅਤੇ ਵਾਰ-ਵਾਰ ਹੋਣ ਵਾਲੇ ਖਰਚਿਆਂ ਨੂੰ ਖਤਮ ਕਰੇਗਾ।

ਇਹ ਵੀ ਪੜ੍ਹੋ - 'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ

ਸ਼ਾਹ ਨੇ 'ਇੰਡੀਆ ਟੂਡੇ ਕਾਨਕਲੇਵ' 'ਚ ਕਿਹਾ, ''ਭਾਰਤੀ ਰਾਜਨੀਤੀ 'ਚ ਕਾਲੇ ਧਨ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਚੋਣ ਬਾਂਡ ਪੇਸ਼ ਕੀਤੇ ਗਏ ਸਨ। ਸੁਪਰੀਮ ਕੋਰਟ ਦਾ ਫੈਸਲਾ ਸਾਰਿਆਂ ਨੂੰ ਮੰਨਣਾ ਹੋਵੇਗਾ। ਮੈਂ ਸੁਪਰੀਮ ਕੋਰਟ ਦੇ ਫੈਸਲੇ ਦਾ ਪੂਰੀ ਤਰ੍ਹਾਂ ਸਨਮਾਨ ਕਰਦਾ ਹਾਂ, ਪਰ ਮੈਨੂੰ ਲੱਗਦਾ ਹੈ ਕਿ ਚੋਣ ਬਾਂਡ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਬਜਾਏ ਇਨ੍ਹਾਂ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਸੀ।'' ਕਾਂਗਰਸ 'ਤੇ ਚੁਟਕੀ ਲੈਂਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਸਿਆਸੀ ਚੰਦਾ ਲੈ ਰਹੇ ਹਨ। ਉਹ 1100 ਰੁਪਏ ਦੇ ਚੰਦੇ ਵਿਚੋਂ 100 ਰੁਪਏ ਪਾਰਟੀ ਦੇ ਨਾਂ 'ਤੇ ਜਮ੍ਹਾ ਕਰਵਾ ਕਰਦੇ ਅਤੇ 1000 ਰੁਪਏ ਆਪਣੀ ਜੇਬ ਵਿਚ ਰੱਖਦੇ ਸੀ। ਉਨ੍ਹਾਂ ਕਿਹਾ, ''ਕਾਂਗਰਸ ਪਾਰਟੀ ਨੇ ਸਾਲਾਂ ਤੋਂ ਇਸ ਪ੍ਰਣਾਲੀ ਨੂੰ ਚਲਾਇਆ ਹੈ।'' ਸ਼ਾਹ ਨੇ ਕਿਹਾ ਕਿ ਇਹ ਕਿਹਾ ਗਿਆ ਹੈ ਕਿ ਚੋਣ ਬਾਂਡ ਤੋਂ ਭਾਜਪਾ ਨੂੰ ਫਾਇਦਾ ਹੋਇਆ ਹੈ ਅਤੇ ਰਾਹੁਲ ਗਾਂਧੀ ਨੇ ਬਿਆਨ ਦਿੱਤੇ ਹਨ ਕਿ ਇਹ ਸਭ ਤੋਂ ਵੱਡੀ ਲੁੱਟ ਦੀ ਗਤੀਵਿਧੀ ਸੀ।

ਇਹ ਵੀ ਪੜ੍ਹੋ - CM ਮਾਨ ਦਾ ਵੱਡਾ ਫੈਸਲਾ, ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ

ਗ੍ਰਹਿ ਮੰਤਰੀ ਨੇ ਕਿਹਾ, “ਮੈਂ ਇਸ ਸਬੰਧ ਵਿਚ ਆਪਣਾ ਪੱਖ ਸਪੱਸ਼ਟ ਕਰਨਾ ਚਾਹੁੰਦਾ ਹਾਂ। ਕੁੱਲ 20,000 ਕਰੋੜ ਰੁਪਏ ਦੇ ਚੋਣ ਬਾਂਡਾਂ ਵਿੱਚੋਂ, ਭਾਜਪਾ ਨੂੰ ਲਗਭਗ 6,000 ਕਰੋੜ ਰੁਪਏ ਮਿਲੇ ਹਨ। ਬਾਕੀ ਬਾਂਡ ਕਿੱਥੇ ਗਏ? ਟੀਐਮਸੀ ਨੂੰ 1,600 ਕਰੋੜ ਰੁਪਏ, ਕਾਂਗਰਸ ਨੂੰ 1,400 ਕਰੋੜ ਰੁਪਏ ਮਿਲੇ ਹਨ। ਬੀਆਰਐਸ ਨੂੰ 1,200 ਕਰੋੜ ਰੁਪਏ, ਬੀਜੇਡੀ ਨੂੰ 750 ਕਰੋੜ ਰੁਪਏ ਅਤੇ ਡੀਐਮਕੇ ਨੂੰ 639 ਕਰੋੜ ਰੁਪਏ ਮਿਲੇ ਹਨ। ਸ਼ਾਹ ਨੇ ਕਿਹਾ, "303 ਸੰਸਦ ਮੈਂਬਰ ਹੋਣ ਦੇ ਬਾਵਜੂਦ, ਸਾਨੂੰ 6,000 ਕਰੋੜ ਰੁਪਏ ਅਤੇ ਬਾਕੀਆਂ ਨੂੰ 242 ਸੰਸਦ ਹੋਣ ਦੇ ਬਾਵਜੂਦ 14,000 ਕਰੋੜ ਰੁਪਏ ਮਿਲੇ ਹਨ।" ਕਿਸ ਗੱਲ ਨੂੰ ਲੈ ਕੇ ਇੰਨਾ ਹੰਗਾਮਾ ਹੈ? ਮੈਂ ਕਹਿ ਸਕਦਾ ਹਾਂ ਕਿ ਇਕ ਵਾਰ ਅੰਕਾਂ ਦਾ ਨਿਪਟਾਰਾ ਹੋ ਜਾਣ 'ਤੇ ਉਹ ਤੁਹਾਡੇ ਸਾਰਿਆਂ ਦਾ ਸਾਹਮਣਾ ਨਹੀਂ ਕਰ ਸਕਣਗੇ।'' 'ਇਕ ਰਾਸ਼ਟਰ, ਇਕ ਚੋਣ' ਦੇ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਦੇਸ਼ ਭਰ ਵਿਚ ਕਈ ਚੋਣਾਂ ਹੋਣ ਕਾਰਨ ਇਹ ਵੱਡੀ ਰਕਮ ਖਰਚ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Inder Prajapati

Content Editor

Related News