ਪੱਛਮੀ ਬੰਗਾਲ ''ਚ ਭਲਕੇ ਮੁੜ ਹੋਣਗੀਆਂ ਚੋਣਾਂ ! ਜਾਣੋ ਕਾਰਨ
Friday, May 01, 2026 - 06:18 PM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਹੋਈਆਂ ਕੁਝ ਹਿੰਸਾ ਅਤੇ ਈਵੀਐਮ (EVM) ਨਾਲ ਛੇੜਛਾੜ ਦੀਆਂ ਸ਼ਿਕਾਇਤਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਕਮਿਸ਼ਨ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫੈਲੇ 15 ਪੋਲਿੰਗ ਬੂਥਾਂ 'ਤੇ ਹੋਈ ਵੋਟਿੰਗ ਨੂੰ ਰੱਦ ਕਰ ਦਿੱਤਾ ਹੈ ਤੇ ਇੱਥੇ ਭਲਕੇ (2 ਮਈ) ਮੁੜ ਵੋਟਾਂ ਪਾਉਣ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਦੱਖਣੀ 24 ਪਰਗਨਾ ਦੇ ਮਗ੍ਰਹਾਟ ਪੱਛਮੀ ਵਿਧਾਨ ਸਭਾ ਹਲਕੇ ਦੇ 11 ਬੂਥਾਂ ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਦੇ 4 ਬੂਥਾਂ 'ਤੇ ਕੱਲ੍ਹ, 2 ਮਈ ਨੂੰ ਦੁਬਾਰਾ ਵੋਟਿੰਗ ਹੋਵੇਗੀ।
West Bengal Elections 2026 | Repolling to be held on 11 booths of Magrahat Paschim Assembly constituency and 4 booths of Diamond Harbour Assembly constituency in South 24 Parganas tomorrow, 2nd May. pic.twitter.com/VbtnepLWvG
— ANI (@ANI) May 1, 2026
ਕਿਉਂ ਲਿਆ ਗਿਆ ਫੈਸਲਾ?
29 ਅਪ੍ਰੈਲ ਨੂੰ ਹੋਈ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਹਾਵੜਾ, ਦੱਖਣੀ 24 ਪਰਗਨਾ ਅਤੇ ਉੱਤਰੀ 24 ਪਰਗਨਾ ਦੇ ਕਈ ਬੂਥਾਂ 'ਤੇ ਤਣਾਅਪੂਰਨ ਸਥਿਤੀ ਦੇਖਣ ਨੂੰ ਮਿਲੀ ਸੀ। ਤ੍ਰਿਣਮੂਲ ਕਾਂਗਰਸ (TMC) ਅਤੇ ਭਾਜਪਾ (BJP) ਦੋਵਾਂ ਪਾਰਟੀਆਂ ਨੇ ਇੱਕ-ਦੂਜੇ 'ਤੇ ਬੂਥ ਕੈਪਚਰਿੰਗ ਅਤੇ ਫਰਜ਼ੀ ਵੋਟਿੰਗ ਦੇ ਦੋਸ਼ ਲਗਾਏ ਸਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ, ਜਿਨ੍ਹਾਂ ਬੂਥਾਂ 'ਤੇ ਈਵੀਐਮ ਵਿੱਚ ਨੁਕਸ ਪਾਇਆ ਗਿਆ ਜਾਂ ਜਿੱਥੇ ਪੋਲਿੰਗ ਪ੍ਰਕਿਰਿਆ ਵਿੱਚ ਵਿਘਨ ਪਿਆ, ਉੱਥੇ ਹੀ ਮੁੜ ਵੋਟਿੰਗ ਕਰਵਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
