ਗੁਜਰਾਤ-ਅਸਾਮ ਵਾਂਗ ਪੱਛਮੀ ਬੰਗਾਲ ''ਚ ਵੀ ਲਾਗੂ ਹੋਵੇਗਾ ਸਮਾਨ ਨਾਗਰਿਕ ਜ਼ਾਬਤਾ : CM ਸ਼ੁਭੇਂਦੂ ਅਧਿਕਾਰੀ

Saturday, Jun 27, 2026 - 08:11 AM (IST)

ਗੁਜਰਾਤ-ਅਸਾਮ ਵਾਂਗ ਪੱਛਮੀ ਬੰਗਾਲ ''ਚ ਵੀ ਲਾਗੂ ਹੋਵੇਗਾ ਸਮਾਨ ਨਾਗਰਿਕ ਜ਼ਾਬਤਾ : CM ਸ਼ੁਭੇਂਦੂ ਅਧਿਕਾਰੀ

ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੁਜਰਾਤ ਅਤੇ ਅਸਾਮ ਵਾਂਗ ਹੀ ਸੂਬੇ ਵਿਚ ਸਾਰੀਆਂ ਲੋੜੀਂਦੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਸਮਾਨ ਨਾਗਰਿਕ ਜ਼ਾਬਤਾ (ਯੂ. ਸੀ. ਸੀ.) ਲਾਗੂ ਕਰੇਗੀ। ਉੱਤਰੀ ਕੋਲਕਾਤਾ ਦੇ ਕਾਲਜ ਸਟ੍ਰੀਟ ਵਿਖੇ ਸਾਹਿਤਕ ਹਸਤੀ ਬੰਕਿਮ ਚੰਦਰ ਚੱਟੋਪਾਧਿਆਏ ਦੀ 189ਵੀਂ ਜੈਅੰਤੀ ਮੌਕੇ ਆਯੋਜਿਤ ਇਕ ਸਰਕਾਰੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਯੂ. ਸੀ. ਸੀ. ਲਾਗੂ ਕਰਨ ਲਈ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰੇਗੀ।

ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ

ਉਨ੍ਹਾਂ ਨੇ ਉਨ੍ਹਾਂ ਸੂਬਿਆਂ ਦਾ ਜ਼ਿਕਰ ਕੀਤਾ, ਜਿਥੇ ਵਿਆਹ, ਤਲਾਕ ਅਤੇ ਉੱਤਰਾਧਿਕਾਰ ਵਰਗੇ ਵਿਸ਼ਿਆਂ ਨੂੰ ਕੰਟਰੋਲ ਕਰਨ ਵਾਲੇ ਸਮਾਨ ਨਾਗਰਿਕ ਜ਼ਾਬਤੇ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਵਿਧਾਨਿਕ ਅਤੇ ਪ੍ਰਸ਼ਾਸਨਿਕ ਕਦਮ ਚੁੱਕੇ ਗਏ ਹਨ। ਸੂਤਰਾਂ ਅਨੁਸਾਰ ਸ਼ੁਭੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੋਮਵਾਰ ਨੂੰ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਯੂ. ਸੀ. ਸੀ. ਬਿੱਲ ਪੇਸ਼ ਕਰ ਸਕਦੀ ਹੈ। ਇਹ ਪਾਰਟੀ ਵੱਲੋਂ ਐਲਾਨੀ ਗਈ 6 ਮਹੀਨਿਆਂ ਦੀ ਸਮਾਂ ਹੱਦ ਤੋਂ ਕਾਫੀ ਪਹਿਲਾਂ ਹੋਵੇਗਾ। ਸੂਤਰ ਨੇ ਦੱਸਿਆ ਕਿ ਇਸ ਮੁੱਦੇ ’ਤੇ ਵੀਰਵਾਰ ਸ਼ਾਮ ਨੂੰ ਵਿਧਾਨ ਸਭਾ ’ਚ ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ’ਚ ਚਰਚਾ ਹੋਈ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਕਦਮ ਨੂੰ ਬੰਗਾਲ ਵਿਚ ਹਾਲ ਹੀ ਦੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਸਮਾਜਿਕ ਅਤੇ ਕਾਨੂੰਨੀ ਬਦਲਾਵਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਭਾਜਪਾ ਨੇ ਯੂ. ਸੀ. ਸੀ. ਨੂੰ ਆਪਣੇ ਸ਼ਾਸਨ ਦਾ ਇਕ ਮੁੱਖ ਵਾਅਦਾ ਅਤੇ ਸਿਆਸੀ ਤੌਰ ’ਤੇ ਮਹੱਤਵਪੂਰਨ ਸੁਧਾਰ ਦੱਸਿਆ ਹੈ।

ਪੜ੍ਹੋ ਇਹ ਵੀ - ਵਾਹਨ ਚਾਲਕਾਂ ਲਈ Good News : ਹੁਣ AI ਦੇ ਹੱਥ ਪ੍ਰਦੂਸ਼ਣ ਦੀ ਕਮਾਨ ! ਸੰਭਾਲੇਗਾ ਹਾਈਵੇ ਦਾ ਟਰੈਫ਼ਿਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News