ਤਿਉਹਾਰਾਂ ਵਾਂਗ ਚੋਣਾਂ ਦਾ ਸਮਾਂ ਨਿਰਧਾਰਿਤ ਹੋਵੇ : ਮੋਦੀ

01/20/2018 3:42:14 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਵੇਲੇ ਕਰਵਾਉਣ ਦੀ ਪੈਰਵੀ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਤਿਉਹਾਰਾਂ ਵਾਂਗ ਚੋਣਾਂ ਵੀ ਨਿਰਧਾਰਿਤ ਸਮੇਂ 'ਤੇ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਇਹ ਗੱਲ ਕਹੀ। ਮੋਦੀ ਪਹਿਲਾਂ ਵੀ ਦੋਵੇਂ ਚੋਣਾਂ ਇਕੋ ਸਮੇਂ ਕਰਵਾਏ ਜਾਣ ਦੀ ਮਨਸ਼ਾ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਚ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਦੇਸ਼ ਦਾ ਖਰਚਾ ਵੀ ਬਚੇਗਾ। ਇਕ ਸਵਾਲ ਦੇ ਜਵਾਬ ਵਿਚ ਮੋਦੀ ਨੇ ਕਿਹਾ ਕਿ ਇਹ ਆਪਣੀ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਤੋਂ ਖੁਸ਼ ਹਨ।


Related News