ਚੋਣ ਕਮਿਸ਼ਨ ਦਾ ਮਮਤਾ ਬੈਨਰਜੀ ਨੂੰ ਇਕ ਹੋਰ ਨੋਟਿਸ, ਕੇਂਦਰੀ ਫ਼ੋਰਸਾਂ ਨੂੰ ਲੈ ਕੇ ਦਿੱਤਾ ਸੀ ਬਿਆਨ
Friday, Apr 09, 2021 - 12:26 PM (IST)
ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੂਬੇ 'ਚ ਚੋਣ ਡਿਊਟੀ 'ਤੇ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ ਵਿਰੁੱਧ ਉਨ੍ਹਾਂ ਦੀ ਟਿੱਪਣੀ ਲਈ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਵਲੋਂ ਵੀਰਵਾਰ ਰਾਤ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਕੇਂਦਰੀ ਫ਼ੋਰਸਾਂ ਵਿਰੁੱਧ ਟਿੱਪਣੀ 'ਤੇ ਬੈਨਰਜੀ ਨੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਕਈ ਧਾਰਾਵਾਂ ਦਾ ਉਲੰਘਣ ਕੀਤਾ ਹੈ। ਮੁੱਖ ਮੰਤਰੀ ਸ਼ਨੀਵਾਰ ਦਿਨ 'ਚ 11 ਵਜੇ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਬੈਨਰਜੀ ਨੇ ਗਲਤ, ਭੜਕਾਊ ਅਤੇ ਤਿੱਖੇ ਬਿਆਨਾਂ ਨੇ ਚੋਣਾਵੀ ਪ੍ਰਕਿਰਿਆ ਦੌਰਾਨ ਕੇਂਦਰੀ ਨੀਮ ਫ਼ੌਜੀ ਫ਼ੋਰਸਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਅਤੇ ਅਪਮਾਨਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਮਮਤਾ ਨੂੰ 'ਮੁਸਲਮਾਨਾਂ ਦੇ ਇਕਜੁਟ ਹੋਣ ਜਾਣ' ਵਾਲੇ ਬਿਆਨ 'ਤੇ ਨੋਟਿਸ ਭੇਜਿਆ ਸੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕੀ ‘ਭਗਵਾਨ’ ਹਨ ਜੋ ਨਤੀਜਿਆਂ ਦੀ ਭਵਿੱਖਬਾਣੀ ਕਰ ਰਹੇ ਹਨ: ਮਮਤਾ ਬੈਨਰਜੀ
ਦੱਸਣਯੋਗ ਹੈ ਕਿ ਮਮਤਾ ਨੇ ਬਿਆਨ ਦਿੱਤਾ ਸੀ ਕਿ ਕੇਂਦਰੀ ਫ਼ੋਰਸ ਅਮਿਤ ਵਲੋਂ ਸੰਚਾਲਤ ਕੇਂਦਰੀ ਗ੍ਰਹਿ ਮੰਤਰਾਲਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,''ਮੈਂ ਕੇਂਦਰੀ ਨੀਮ ਫ਼ੌਜੀ ਫ਼ੋਰਸਾਂ ਦੇ ਪ੍ਰਤੀ ਸਨਮਾਨ ਰੱਖਦੀ ਹਾਂ ਪਰ ਉਹ ਦਿੱਲੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਹੈ। ਉਹ ਵੋਟਿੰਗ ਵਾਲੇ ਦਿਨ ਤੋਂ ਪਹਿਲਾਂ ਪਿੰਡ ਵਾਸੀਆਂ 'ਤੇ ਅੱਤਿਆਚਾਰ ਕਰਦੇ ਹਨ। ਕੁਝ ਤਾਂ ਜਨਾਨੀਆਂ ਦਾ ਉਤਪੀੜਨ ਕਰ ਰਹੇ ਹਨ। ਉਹ ਲੋਕਾਂ ਨੂੰ ਭਾਜਪਾ ਲਈ ਵੋਟ ਕਰਨ ਨੂੰ ਕਹਿ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਬੈਨਰਜੀ ਨੇ ਕਿਹਾ ਕਿ ਸੂਬਾ ਪੁਲਸ ਫ਼ੋਰਸ ਨੂੰ ਚੌਕਸ ਰਹਿਣਾ ਚਾਹੀਦਾ ਅਤੇ ਦਿੱਲੀ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ : ਮਮਤਾ ਬੈਨਰਜੀ 'ਤੇ ਮੁੜ ਹਮਲਾ! ਬੋਲੀਂ- ਚੋਣਾਂ ਖ਼ਤਮ ਹੋਣ ਦਿਓ, ਵੇਖਦੀ ਹਾਂ ਕੌਣ ਤੈਨੂੰ ਬਚਾਉਂਦਾ ਹੈ