ਚੋਣ ਕਮਿਸ਼ਨ ਵਲੋਂ ਰਾਜ ਸਭਾ ਦੀਆਂ 12 ਸੀਟਾਂ ਲਈ ਚੋਣਾਂ ਦੀ ਤਾਰੀਖ਼ ਦਾ ਐਲਾਨ

Wednesday, Aug 07, 2024 - 04:20 PM (IST)

ਚੋਣ ਕਮਿਸ਼ਨ ਵਲੋਂ ਰਾਜ ਸਭਾ ਦੀਆਂ 12 ਸੀਟਾਂ ਲਈ ਚੋਣਾਂ ਦੀ ਤਾਰੀਖ਼ ਦਾ ਐਲਾਨ

ਨਵੀਂ ਦਿੱਲੀ- ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ 12 ਖ਼ਾਲੀ ਸੀਟਾਂ ਲਈ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਚੋਣਾਂ 3 ਸਤੰਬਰ ਨੂੰ ਹੋਣਗੀਆਂ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 26 ਅਤੇ 27 ਅਗਸਤ ਹੈ। 14 ਅਗਸਤ ਨੂੰ ਨਾਮਜ਼ਦਗੀ ਦਾਖ਼ਲ ਕੀਤੀ ਜਾ ਸਕਦੀ ਹੈ। 21 ਅਗਸਤ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਹੈ। 22 ਅਗਸਤ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। 

PunjabKesari

ਰਾਜ ਸਭਾ ਜ਼ਿਮਨੀ ਚੋਣ ਆਸਾਮ ਅਤੇ ਮਹਾਰਾਸ਼ਟਰ 'ਚ 2 ਸੀਟਾਂ, ਬਿਹਾਰ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਤ੍ਰਿਪੁਰਾ, ਤੇਲੰਗਾਨਾ ਅਤੇ ਓਡੀਸ਼ਾ 'ਚ ਇਕ-ਇਕ ਸੀਟ 'ਤੇ ਹੋਵੇਗੀ। ਹਰਿਆਣਾ, ਆਸਾਮ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਓਡੀਸ਼ਾ 'ਚ ਭਾਜਪਾ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਹੈ, ਕਿਉਂਕਿ ਇਨ੍ਹਾਂ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਅਤੇ ਸੰਖਿਆ ਬਲ ਭਾਜਪਾ ਦੇ ਪੱਖ 'ਚ ਹੈ। ਕੇਂਦਰੀ ਮੰਤਰੀ ਪੀਊਸ਼ ਗੋਇਲ, ਸਰਬਾਨੰਦ ਸੋਨੋਵਾਲ, ਜਿਓਤਿਰਾਦਿਤਿਆ ਸਿੰਧੀਆ, ਦੀਪੇਂਦਰ ਹੁੱਡਾ, ਮੀਸਾ ਭਾਰਤੀ, ਬਿਪਲਬ ਕੁਮਾਰ ਦੇਬ, ਕੇ.ਸੀ. ਵੇਣੂਗੋਪਾਲ ਸਮੇਤ ਮੌਜੂਦ ਮੈਂਬਰਾਂ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਰਾਜ ਸਭਾ ਦੀਆਂ 10 ਸੀਟਾਂ ਖ਼ਾਲੀ ਹੋ ਗਈਆਂ, ਜਦੋਂ ਕਿ 2 ਸੀਟਾਂ ਮੈਂਬਰਾਂ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News