ਚੋਣ ਕਮਿਸ਼ਨ ''ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
Friday, Feb 20, 2026 - 04:16 PM (IST)
ਵੈੱਬ ਡੈਸਕ- ਬ੍ਰਾਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (BECIL) ਨੇ ਚੋਣ ਕਮਿਸ਼ਨ ਆਫ਼ ਇੰਡੀਆ (ECI) ਦੇ ਦਫ਼ਤਰ 'ਚ ਤਾਇਨਾਤੀ ਲਈ ਡਾਟਾ ਐਂਟਰੀ ਆਪਰੇਸ਼ਨ ਦੇ 10 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਡਾਟਾ ਐਂਟਰੀ ਆਪਰੇਟਰ ਦੇ 10 ਅਹੁਦੇ ਭਰੇ ਜਾਣਗੇ। ਨੌਕਰੀ ਦਾ ਸਥਾਨ ਨਵੀਂ ਦਿੱਲੀ 'ਚ ਹੈ।
ਤਨਖਾਹ
ਉਮੀਦਵਾਰ ਨੂੰ 24,356 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਉਮਰ
ਉਮੀਦਵਾਰ ਦੀ ਉਮਰ 35 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
- ਇਸ ਭਰਤੀ ਲਈ ਐਪਲੀਕੇਸ਼ਨਾਂ ਆਫਲਾਈਨ ਸਵੀਕਾਰ ਕੀਤੀਆਂ ਜਾਣਗੀਆਂ।
- ਤੈਅ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਕੇ ਸਹੀ ਤਰੀਕੇ ਨਾਲ ਭਰੋ।
- ਜ਼ਰੂਰੀ ਦਸਤਾਵੇਜ਼ਾਂ ਦੀ ਸੈਲਫ ਅਟੈਸਟੇਡ ਕਾਪੀ ਜੋੜੋ।
- ਜੇਕਰ ਫੀਸ ਲਾਗੂ ਹੋਵੇ ਤਾਂ ਐਪਲੀਕੇਸ਼ਨ ਫੀਸ ਦਾ ਡਿਮਾਂਡ ਡ੍ਰਾਫਟ ਲਗਾਓ।
- ਸਾਰੇ ਦਸਤਾਵੇਜ਼ ਇਕ ਲਿਫ਼ਾਫ਼ੇ 'ਚ ਰੱਖ ਕੇ ਉਸ 'ਤੇ ‘Advertisement No. 542' ਅਤੇ ‘Post Applied For: Data Entry Operator' ਲਿਖੋ।
- ਸਪੀਡ ਪੋਸਟ ਜਾਂ ਰਜਿਸਟਰਡ ਪੋਸਟ 'ਤੇ 5 ਮਾਰਚ 2026 (ਸ਼ਾਮ 6 ਵਜੇ) ਤੱਕ BECIL, ਸੈਕਟਰ-62, ਨੋਇਡਾ ਦੇ ਪਤੇ 'ਤੇ ਭੇਜ ਦਿਓ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
