ਕਾਰ ਖੱਡ ''ਚ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ, ਤਿੰਨ ਹੋਰ ਜ਼ਖ਼ਮੀ

Thursday, Oct 17, 2024 - 12:52 AM (IST)

ਕਾਰ ਖੱਡ ''ਚ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ, ਤਿੰਨ ਹੋਰ ਜ਼ਖ਼ਮੀ

ਮੰਗਲੁਰੂ— ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਬੰਟਵਾਲ ਤਾਲੁਕਾ 'ਚ ਇਕ 62 ਸਾਲਾ ਔਰਤ ਦੀ ਕਾਰ ਦੇ ਖੱਡ 'ਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਭਗੀਰਥੀ ਵਾਸੀ ਕੋਡਿਆਲਬੇਲ, ਮੰਗਲੁਰੂ ਵਜੋਂ ਹੋਈ ਹੈ। ਪੁਲਸ ਮੁਤਾਬਕ ਭਾਗੀਰਥੀ ਸੋਮਵਾਰ ਨੂੰ ਆਪਣੀ ਬੇਟੀ ਸੁਚਿਤਰਾ (36), ਜਵਾਈ ਰੁਪੇਸ਼ (39) ਅਤੇ ਤਿੰਨ ਸਾਲ ਦੇ ਪੋਤੇ ਧਨਵਿਸ਼ ਨਾਲ ਤੁਮਕੁਰੂ ਗਈ ਸੀ ਅਤੇ ਬੁੱਧਵਾਰ ਤੜਕੇ ਆਪਣੇ ਘਰ ਮੰਗਲੁਰੂ ਪਰਤ ਰਹੀ ਸੀ। 

ਪੁਲਸ ਨੇ ਦੱਸਿਆ ਕਿ ਕਲਵਾਪਾਦੁਰੂ ਪਿੰਡ ਦੇ ਬੰਬੀਲਾ ਨੇੜੇ ਸਵੇਰੇ 5 ਵਜੇ ਦੇ ਕਰੀਬ ਰੁਪੇਸ਼ ਸੌਂ ਗਿਆ ਅਤੇ ਕਾਰ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗੀ। ਪੁਲਸ ਅਨੁਸਾਰ ਹਾਦਸੇ ਵਿੱਚ ਜ਼ਖ਼ਮੀ ਹੋਏ ਰੁਪੇਸ਼, ਸੁਚਿਤਰਾ ਅਤੇ ਭਾਗੀਰਥੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਰੁਪੇਸ਼ ਅਤੇ ਸੁਚਿਤਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਤਿੰਨ ਸਾਲਾ ਧਨਵਿਸ਼ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ।
 


author

Inder Prajapati

Content Editor

Related News