''ਸਾਬ੍ਹ ਮੈਂ ਜਿਊਂਦਾ ਹਾਂ...!'' ਮਰਿਆ ਦਿਖਾ ਕੇ ਬਜ਼ੁਰਗ ਦੀ ਰੋਕ''ਤੀ ਪੈਨਸ਼ਨ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Friday, Jun 20, 2025 - 02:46 PM (IST)

''ਸਾਬ੍ਹ ਮੈਂ ਜਿਊਂਦਾ ਹਾਂ...!'' ਮਰਿਆ ਦਿਖਾ ਕੇ ਬਜ਼ੁਰਗ ਦੀ ਰੋਕ''ਤੀ ਪੈਨਸ਼ਨ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਵਿਅਕਤੀ ਨੇ ਜ਼ਿਲ੍ਹਾ ਮੈਜਿਸਟਰੇਟ (ਡੀਐੱਮ) ਨੂੰ ਸ਼ਿਕਾਇਤ ਕੀਤੀ ਕਿ ਉਹ ਜ਼ਿੰਦਾ ਹੈ, ਪਰ ਉਸਦੀ ਪੈਨਸ਼ਨ ਗਲਤ ਤਰੀਕੇ ਨਾਲ ਰੋਕ ਦਿੱਤੀ ਗਈ ਹੈ ਕਿਉਂਕਿ ਉਸਨੂੰ ਕਾਗਜ਼ 'ਤੇ ਮ੍ਰਿਤਕ ਦਿਖਾਇਆ ਗਿਆ ਸੀ। ਇਸ ਸ਼ਿਕਾਇਤ ਤੋਂ ਬਾਅਦ, ਡੀਐੱਮ ਨੇ ਮਾਮਲੇ ਦੀ ਜਾਂਚ ਕਰਵਾਈ, ਜਿਸ 'ਚ ਗ੍ਰਾਮ ਵਿਕਾਸ ਅਧਿਕਾਰੀ ਯੋਗੇਂਦਰ ਸਿੰਘ ਦੀ ਲਾਪਰਵਾਹੀ ਸਾਹਮਣੇ ਆਈ। ਡੀਐੱਮ ਅਭਿਸ਼ੇਕ ਪਾਂਡੇ ਨੇ ਤੁਰੰਤ ਯੋਗੇਂਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਤੇ ਉਸਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ।

ਜਾਣੋ ਕੀ ਮਾਮਲਾ ਹੈ?
ਗੜ੍ਹਮੁਕਤੇਸ਼ਵਰ ਵਿਕਾਸ ਬਲਾਕ ਦੇ ਗ੍ਰਾਮ ਪੰਚਾਇਤ ਫੱਤਾਪੁਰ ਦੇ ਨਿਵਾਸੀ ਰਾਜੇਂਦਰ ਸਿੰਘ ਨੂੰ ਸਮਾਜ ਭਲਾਈ ਵਿਭਾਗ ਤੋਂ ਬੁਢਾਪਾ ਪੈਨਸ਼ਨ ਮਿਲਦੀ ਸੀ। ਜਦੋਂ ਸਾਲ 2024 'ਚ ਪੈਨਸ਼ਨ ਧਾਰਕਾਂ ਦੀ ਤਸਦੀਕ ਕੀਤੀ ਗਈ ਤਾਂ ਗ੍ਰਾਮ ਵਿਕਾਸ ਅਧਿਕਾਰੀ ਯੋਗੇਂਦਰ ਸਿੰਘ ਨੇ ਕਾਗਜ਼ 'ਤੇ ਰਾਜੇਂਦਰ ਸਿੰਘ ਨੂੰ ਮ੍ਰਿਤਕ ਦਿਖਾਇਆ। ਇਸ ਦੇ ਬਾਵਜੂਦ, ਫਰਵਰੀ 2025 ਤੱਕ ਉਸਦੀ ਪੈਨਸ਼ਨ ਖਾਤੇ 'ਚ ਆਉਂਦੀ ਰਹੀ।

ਜਾਂਚ 'ਚ ਖੁਲਾਸਾ
ਹਾਪੁੜ 'ਚ ਨਵੇਂ ਸੀਡੀਓ ਹਿਮਾਂਸ਼ੂ ਗੌਤਮ ਦੇ ਆਉਣ ਤੋਂ ਬਾਅਦ, ਪੈਨਸ਼ਨ ਧਾਰਕਾਂ ਦੀ ਦੁਬਾਰਾ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੌਰਾਨ, ਇਹ ਪਾਇਆ ਗਿਆ ਕਿ ਕਾਗਜ਼ਾਂ 'ਤੇ ਮ੍ਰਿਤਕ ਦਿਖਾਇਆ ਗਿਆ ਰਾਜੇਂਦਰ ਸਿੰਘ ਪਿਛਲੇ 3 ਮਹੀਨਿਆਂ ਤੋਂ ਪੈਨਸ਼ਨ ਲੈ ਰਿਹਾ ਸੀ। ਇਸ ਤੋਂ ਬਾਅਦ, ਸਮਾਜ ਭਲਾਈ ਵਿਭਾਗ ਨੇ ਉਸਦੀ ਪੈਨਸ਼ਨ ਰੋਕ ਦਿੱਤੀ।

ਬਜ਼ੁਰਗ ਨੇ ਡੀਐੱਮ ਨੂੰ ਸ਼ਿਕਾਇਤ ਕੀਤੀ
ਜਦੋਂ ਪੈਨਸ਼ਨ ਰੋਕੀ ਗਈ ਤਾਂ ਰਾਜੇਂਦਰ ਸਿੰਘ ਖੁਦ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਪਾਂਡੇ ਕੋਲ ਗਏ ਤੇ ਜ਼ਿੰਦਾ ਹੋਣ ਦਾ ਸਬੂਤ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਮ੍ਰਿਤਕ ਦਿਖਾ ਕੇ ਉਨ੍ਹਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਹੈ। ਇਸ 'ਤੇ, ਡੀਐੱਮ ਨੇ ਜਾਂਚ ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਸ਼ਿਵਕੁਮਾਰ ਨੂੰ ਸੌਂਪ ਦਿੱਤੀ।

ਲਾਪਰਵਾਹੀ 'ਤੇ ਕਾਰਵਾਈ
ਜਾਂਚ 'ਚ ਗ੍ਰਾਮ ਵਿਕਾਸ ਅਧਿਕਾਰੀ ਯੋਗੇਂਦਰ ਸਿੰਘ ਦੀ ਲਾਪਰਵਾਹੀ ਪਾਈ ਗਈ। ਇਸ ਤੋਂ ਬਾਅਦ, ਡੀਐੱਮ ਨੇ ਤੁਰੰਤ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਤੇ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕੀਤੇ। ਡੀਐੱਮ ਦੀ ਇਸ ਸਖ਼ਤ ਕਾਰਵਾਈ ਕਾਰਨ ਜ਼ਿਲ੍ਹੇ ਦੇ ਹੋਰ ਅਧਿਕਾਰੀ ਵੀ ਸਾਵਧਾਨ ਹੋ ਗਏ ਹਨ ਤੇ ਅਧਿਕਾਰੀਆਂ 'ਚ ਘਬਰਾਹਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News