ਟੁੱਟ ਗਈ ‘ਊਧਵ ਦੀ ਸੈਨਾ’, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮਿਲਿਆ 6 ਸੰਸਦ ਮੈਂਬਰਾਂ ਦਾ ਸਮਰਥਨ

Thursday, Jun 18, 2026 - 07:39 AM (IST)

ਟੁੱਟ ਗਈ ‘ਊਧਵ ਦੀ ਸੈਨਾ’, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮਿਲਿਆ 6 ਸੰਸਦ ਮੈਂਬਰਾਂ ਦਾ ਸਮਰਥਨ

ਨਵੀਂ ਦਿੱਲੀ (ਏਜੰਸੀ) - ਮਹਾਰਾਸ਼ਟਰ ਵਿਚ ਇਕ ਵਾਰ ਫਿਰ ਊਧਵ ਠਾਕਰੇ ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ 6 ਸੰਸਦ ਮੈਂਬਰਾਂ ਨੇ ਡਿਪਟੀ ਸੀ. ਐੱਮ. ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਸ਼ਿਵ ਸੈਨਾ (ਉਬਾਠਾ) ਦੇ ਬਾਗੀ ਆਗੂਆਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੋਕ ਸਭਾ ਵਿਚ ਪਾਰਟੀ ਦੇ 9 ਵਿਚੋਂ 8 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। 

ਪੜ੍ਹੋ ਇਹ ਵੀ - ਰਿਸ਼ਤਾ ਟੁੱਟਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਗੁੱਸੇ 'ਚ ਕੁੜੀ ਤੇ ਛੋਟੀ ਭੈਣ ਨੂੰ ਮਾਰ'ਤੀਆਂ ਗੋਲ਼ੀਆਂ

ਦੱਸ ਦੇਈਏ ਕਿ ਇਸ ਬੈਠਕ ਵਿਚ ਕੀ ਵਿਚਾਰ-ਚਰਚਾ ਹੋਈ, ਇਸ ਬਾਰੇ ਦੋਵਾਂ ਧਿਰਾਂ ਵੱਲੋਂ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੂਜੇ ਪਾਸੇ, ਊਧਵ ਠਾਕਰੇ ਦੇ ਕਰੀਬੀ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਪਾਰਟੀ ਨੂੰ ਕਿਸੇ ਵੀ ਸੰਸਦ ਮੈਂਬਰ ਵੱਲੋਂ ਸੱਤਾਧਾਰੀ ਸ਼ਿਵ ਸੈਨਾ ਵਿਚ ਸ਼ਾਮਲ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਜਿਨ੍ਹਾਂ ਸੰਸਦ ਮੈਂਬਰਾਂ ਦੇ ਏਕਨਾਥ ਸ਼ਿੰਦੇ ਨਾਲ ਜਾਣ ਦੀ ਚਰਚਾ ਹੈ, ਉਨ੍ਹਾਂ ਵਿਚ ਸੰਜੇ ਜਾਧਵ, ਸੰਜੇ ਦੇਸ਼ਮੁਖ, ਨਾਗੇਸ਼ ਪਾਟਿਲ ਅਸ਼ਟੀਕਰ, ਓਮਰਾਜੇ ਨਿੰਬਾਲਕਰ, ਭਾਊਸਾਹਿਬ ਵਾਕਚੌਰੇ ਅਤੇ ਸੰਜੇ ਦੀਨਾ ਪਾਟਿਲ ਸ਼ਾਮਲ ਹਨ।

ਪੜ੍ਹੋ ਇਹ ਵੀ - RSS ਦੇ ਦਫ਼ਤਰ 'ਤੇ ਸੁੱਟ'ਤਾ 'ਬੰਬ' ! CCTV 'ਚ ਕੈਦ ਹੋਈ ਘਟਨਾ, ਰਾਂਚੀ 'ਚ ਮਚੀ ਦਹਿਸ਼ਤ

ਸ਼ਿਵ ਸੈਨਾ (ਉਬਾਠਾ) ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ 3 ਲਾਈਨਾਂ ਦਾ ਵ੍ਹਿਪ ਜਾਰੀ ਕਰ ਕੇ ਵੀਰਵਾਰ ਨੂੰ ਸੰਸਦੀ ਦਲ ਦੀ ਬੈਠਕ ਵਿਚ ਹਾਜ਼ਰ ਰਹਿਣ ਲਈ ਕਿਹਾ ਹੈ। ਇਸ ਤੋਂ ਪਹਿਲਾਂ, ਪਾਰਟੀ ਦੇ ਲੋਕ ਸਭਾ ਮੈਂਬਰ ਅਰਵਿੰਦ ਸਾਵੰਤ ਤੇ ਅਨਿਲ ਦੇਸਾਈ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਵੀਰਵਾਰ ਦੀ ਮੀਟਿੰਗ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੂੰ ਨਿੱਜੀ ਤੌਰ ’ਤੇ ਮੀਟਿੰਗ ਵਿਚ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ - ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ UP ਦੇ ਸਕੂਲ

ਲੋਕ ਸਭਾ ਵਿਚ ਸ਼ਿਵ ਸੈਨਾ (ਉਬਾਠਾ) ਦੇ 9 ਸੰਸਦ ਮੈਂਬਰ ਹਨ ਅਤੇ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਅਯੋਗਤਾ ਤੋਂ ਬਚਣ ਲਈ ਘੱਟੋ-ਘੱਟ 6 ਸੰਸਦ ਮੈਂਬਰਾਂ ਨੂੰ ਇਕ ਸਾਂਝੇ ਤੌਰ ’ਤੇ ਪਾਸਾ ਬਦਲਣਾ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਸਾਲ 2022 ਵਿਚ ਅਣਵੰਡੀ ਸ਼ਿਵ ਸੈਨਾ ਵਿਚ ਵੰਡ ਦੇ ਮੁੱਖ ਸੂਤਰਧਾਰ ਰਹੇ ਅਤੇ ਤਤਕਾਲੀ ਮਹਾ ਵਿਕਾਸ ਅਘਾੜੀ ਸਰਕਾਰ ਦੇ ਡਿੱਗਣ ਦਾ ਕਾਰਨ ਬਣੇ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਇਨੀਂ ਦਿਨੀਂ ਦਿੱਲੀ ਵਿਚ ਮੌਜੂਦ ਹਨ। ਇਸ ਦੌਰਾਨ ਬਿਰਲਾ ਨਾਲ ਮੁਲਾਕਾਤ ਤੋਂ ਬਾਅਦ ਅਨਿਲ ਦੇਸਾਈ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਇਕ ਮੰਗ ਪੱਤਰ ਸੌਂਪ ਕੇ ਕਿਸੇ ਵੀ ਗ਼ੈਰ-ਕਾਨੂੰਨੀ ਦਲ-ਬਦਲੀ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ

ਸੰਸਦ ਮੈਂਬਰਾਂ ਨੂੰ ਦਿੱਤਾ ਜਾ ਰਿਹੈ 50 ਕਰੋੜ ਰੁਪਏ ਦਾ ਲਾਲਚ : ਰਾਊਤ
ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਮਹਾਰਾਸ਼ਟਰ ਦੇ ਕੁਝ ਸੰਸਦ ਮੈਂਬਰਾਂ ਨੂੰ ਪਾਸਾ ਬਦਲਣ ਲਈ ‘50 ਕਰੋੜ ਰੁਪਏ’ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਬਾਗੀ ਸੰਸਦ ਮੈਂਬਰਾਂ ਨੂੰ ਪਾਰਟੀ ਛੱਡਣ ਤੋਂ ਪਹਿਲਾਂ ਅਸਤੀਫ਼ਾ ਦੇਣ ਦੀ ਚੁਣੌਤੀ ਵੀ ਦਿੱਤੀ। ਰਾਊਤ ਨੇ ਨਵੀਂ ਦਿੱਲੀ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ 2022 ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਹੋਈ ਬਗਾਵਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਫਿਰ ਉਸੇ ਤਰ੍ਹਾਂ ਫੁੱਟ ਪਾਈ ਗਈ, ਤਾਂ ਮਹਾਰਾਸ਼ਟਰ ਦੀ ਜਨਤਾ ਅਤੇ ਸ਼ਿਵ ਸੈਨਾ (ਉਬਾਠਾ) ਦੇ ਸੰਸਦ ਮੈਂਬਰ ਚੁੱਪ ਨਹੀਂ ਬੈਠਣਗੇ। ਇਸ ਪੱਤਰਕਾਰ ਸੰਮੇਲਨ ਵਿਚ ਸ਼ਿਵ ਸੈਨਾ (ਉਬਾਠਾ) ਦੇ 9 ਲੋਕ ਸਭਾ ਮੈਂਬਰਾਂ ਵਿਚੋਂ ਸਿਰਫ਼ 3-ਅਰਵਿੰਦ ਸਾਵੰਤ, ਅਨਿਲ ਦੇਸਾਈ ਅਤੇ ਰਾਜਾਭਾਊ ਵਾਜੇ ਹੀ ਸ਼ਾਮਲ ਹੋਏ।

ਪੜ੍ਹੋ ਇਹ ਵੀ - ਸਕੂਲਾਂ 'ਚ ਪੜ੍ਹ ਰਹੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਤੇਲੰਗਾਨਾ ਸਰਕਾਰ ਨੇ ਕਰ 'ਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News