ਕੇਜਰੀਵਾਲ, ਆਤਿਸ਼ੀ ਨੂੰ ਅੱਜ ਦੇਣਾ ਹੋਵੇਗਾ ਕ੍ਰਾਈਮ ਬਰਾਂਚ ਦੇ ਸਵਾਲਾਂ ਦੇ ਜਵਾਬ

Monday, Feb 05, 2024 - 11:38 AM (IST)

ਕੇਜਰੀਵਾਲ, ਆਤਿਸ਼ੀ ਨੂੰ ਅੱਜ ਦੇਣਾ ਹੋਵੇਗਾ ਕ੍ਰਾਈਮ ਬਰਾਂਚ ਦੇ ਸਵਾਲਾਂ ਦੇ ਜਵਾਬ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਹਿਯੋਗੀ ਆਤਿਸ਼ੀ ਨੂੰ ਅੱਜ ਕ੍ਰਾਈਮ ਬਰਾਂਚ ਵਲੋਂ ਭੇਜੇ ਗਏ ਨੋਟਿਸ 'ਤੇ ਆਪਣਾ ਜਵਾਬ ਦਾਖ਼ਲ ਕਰਨਾ ਹੋਵੇਗਾ। ਪੁਲਸ ਨੇ ਆਮ ਆਦਮੀ ਪਾਰਟੀ ਦੇ ਦੋਹਾਂ ਨੇਤਾਵਾਂ ਨੂੰ 5 ਫਰਵਰੀ ਤੱਕ ਨੋਟਿਸ ਦਾ ਜਵਾਬ ਭੇਜਣ ਲਈ ਕਿਹਾ ਹੈ। ਜੇਕਰ ਕੇਜਰੀਵਾਲ ਅਤੇ ਆਤਿਸ਼ੀ ਜਵਾਬ ਦੇਣ 'ਚ ਅਸਫ਼ਲ ਰਹਿੰਦੇ ਹਨ ਤਾਂ ਦਿੱਲੀ ਪੁਲਸ ਕ੍ਰਾਈਮ ਬਰਾਂਚ 'ਆਪ' ਨੇਤਾਵਾਂ ਨੂੰ ਰਿਮਾਇੰਡਰ ਭੇਜੇਗੀ।

ਇਹ ਵੀ ਪੜ੍ਹੋ : PM ਮੋਦੀ ਨੇ 'ਮੀਡੀਆ ਮਿੱਤਰ' ਸੱਚ ਨਹੀਂ ਬੋਲਦੇ : ਰਾਹੁਲ ਗਾਂਧੀ

ਇਹ ਨੋਟਿਸ ਨੇਤਾਵਾਂ ਦੇ ਉਸ ਦਾਅਵੇ ਨਾਲ ਸੰਬੰਧਤ ਹੈ ਕਿ ਭਾਜਪਾ 'ਆਪ' ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੂੰ ਮਾਮਲੇ ਦੀ ਜਾਂਚ 'ਚ ਸ਼ਾਮਲ ਹੋਣ ਅਤੇ ਮਾਮਲੇ ਦੇ ਸਾਰੇ ਵੇਰਵੇ ਅਤੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜੇ ਗਏ ਆਪਣੇ ਨੋਟਿਸ 'ਚ ਪੁਲਸ ਨੇ ਕੇਜਰੀਵਾਲ ਤੋਂ ਪੁੱਛਿਆ ਹੈ ਕਿ ਭਾਜਪਾ ਖ਼ਿਲਾਫ਼ ਦੋਸ਼ਾਂ ਵਾਲਾ ਉਨ੍ਹਾਂ ਦਾ ਟਵੀਟ ਪਹਿਲੀ ਨਜ਼ਰ 'ਗੰਭੀਰ ਅਪਰਾਧ' ਹੈ, ਇਸ ਲਈ ਉਨ੍ਹਾਂ ਨੂੰ ਸਾਰੇ ਸਬੂਤ ਅਤੇ ਵੇਰਵੇ ਉਪਲੱਬਧ ਕਰਵਾਉਣ ਦੀ ਲੋੜ ਹੈ ਤਾਂ ਕਿ ਜਾਂਚ ਕੀਤੀ ਜਾ ਸਕੇ। ਇਸ ਵਿਚ ਆਤਿਸ਼ੀ ਜਿਨ੍ਹਾਂ ਨੇ ਭਾਜਪਾ 'ਤੇ 'ਆਪ' ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਗਾਇਆ ਹੈ- ਨੂੰ 'ਗੈਰ-ਕਾਨੂੰਨੀ ਸ਼ਿਕਾਰ' ਦੇ ਦਾਅਵਿਆਂ ਦੀ ਜਾਂਚ ਲਈ ਉਨ੍ਹਾਂ ਦੇ ਦਾਅਵੇ ਨਾਲ ਸੰਬੰਧਤ ਸਬੂਤ ਦੇਣ ਲਈ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News