ਧੌਣ ''ਤੇ ਪਟਾਕਾ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌ.ਤ, ਪਰਿਵਾਰ ''ਚ ਪਿਆ ਚੀਕ-ਚਿਹਾੜਾ
Friday, Nov 01, 2024 - 12:58 PM (IST)
ਸਹਾਰਨਪੁਰ- ਦੀਵਾਲੀ 'ਤੇ ਇਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਕ ਬੱਚੇ ਦੇ ਧੌਣ 'ਤੇ ਪਟਾਕਾ ਲੱਗਣ ਕਾਰਨ ਮੌਤ ਹੋ ਗਈ। ਬੱਚੇ ਦੀ ਧੌਣ 'ਤੇ ਪਟਾਕਾ ਲੱਗਣ ਕਾਰਨ ਉਹ ਹੇਠਾਂ ਡਿੱਗ ਗਿਆ। ਪਰਿਵਾਰ ਅਤੇ ਮੁਹੱਲੇ ਦੇ ਲੋਕ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ। ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਥਾਣਾ ਤੀਤਰੋਂ ਦਾ ਹੈ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਥਾਣਾ ਤੀਤਰੋਂ ਦੇ ਰਹਿਣ ਵਾਲੇ ਲਾਲਾ ਆਪਣੇ ਪਰਿਵਾਰ ਨਾਲ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਸਨ। ਪਰਿਵਾਰ ਦੇ ਲੋਕ ਘਰ 'ਚ ਸਨ। ਬੱਚੇ ਬਾਹਰ ਗਲੀ 'ਚ ਪਟਾਕੇ ਚਲਾ ਰਹੇ ਸਨ। ਲਾਲਾ ਦਾ 8 ਸਾਲ ਦਾ ਪੁੱਤਰ ਵੰਸ਼ ਬੱਚਿਆਂ ਨਾਲ ਪਟਾਕੇ ਚਲਾ ਰਿਹਾ ਸੀ, ਤਾਂ ਘਰ ਦੇ ਬਾਹਰ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਦੌੜ ਕੇ ਗਲੀ 'ਚ ਆਏ। ਵੰਸ਼ ਗਲੀ 'ਚ ਹੇਠਾ ਡਿੱਗਿਆ ਪਿਆ ਸੀ। ਵੰਸ਼ ਦੀ ਧੌਣ 'ਚ ਪਟਾਕਾ ਲੱਗ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਉਸ ਨੇ ਆਪਣੇ ਗਲੇ ਨੂੰ ਫੜਿਆ ਹੋਇਆ ਸੀ। ਪਰਿਵਾਰ ਅਤੇ ਮੁਹੱਲੇ ਦੇ ਲੋਕ ਬੱਚੇ ਨੂੰ ਹਸਪਤਾਲ ਲੈ ਕੇ ਆਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਚੇ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਬੱਚੇ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ
ਓਧਰ ਐੱਸ. ਪੀ. (ਦਿਹਾਤੀ) ਸਾਗਰ ਜੈਨ ਨੇ ਦੱਸਿਆ ਕਿ ਅਸ਼ੋਕ ਲਾਲਾ ਪੁੱਤਰ ਵੰਸ਼ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਉਦੋਂ ਅਚਾਨਕ ਇਕ ਬਲਦਾ ਪਟਾਕਾ ਉਸ ਵੱਲ ਆ ਗਿਆ ਅਤੇ ਉਸ ਦੀ ਧੌਣ ਵਿਚ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜੈਨ ਨੇ ਕਿਹਾ ਕਿ ਪਰਿਵਾਰ ਵੰਸ਼ ਨੂੰ ਇਕ ਸਥਾਨਕ ਪ੍ਰਾਈਵੇਟ ਡਾਕਟਰ ਕੋਲ ਲੈ ਗਿਆ, ਜਿਸ ਨੇ ਉਸ ਨੂੰ ਤੁਰੰਤ ਉੱਚ ਮੈਡੀਕਲ ਸਹੂਲਤਾਂ ਵਾਲੇ ਹਸਪਤਾਲ ਲਿਜਾਉਣ ਲਈ ਕਿਹਾ ਪਰ ਬੱਚੇ ਦੀ ਹਸਪਤਾਲ ਲਿਜਾਂਦੇ ਸਮੇਂ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਰੌਸ਼ਨੀ ਨਾਲ ਰੁਸ਼ਨਾਈ ਪ੍ਰਭੂ ਸ਼੍ਰੀਰਾਮ ਦੀ ਨਗਰੀ ਅਯੁੱਧਿਆ, ਇਕੱਠੇ ਬਣੇ ਦੋ ਗਿਨੀਜ਼ ਰਿਕਾਰਡਜ਼