ਓਡੀਸ਼ਾ ’ਚ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ, 7 ਦੀ ਹਾਲਤ ਗੰਭੀਰ

Friday, Dec 01, 2023 - 08:47 PM (IST)

ਓਡੀਸ਼ਾ ’ਚ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ, 7 ਦੀ ਹਾਲਤ ਗੰਭੀਰ

ਭੁਵਨੇਸ਼ਵਰ, (ਯੂ. ਐੱਨ. ਆਈ.)- ਓਡੀਸ਼ਾ ਦੇ ਕਿਓਂਝਾਰ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ਵਿਚ 8 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ ਹਨ ਜਿਨ੍ਹਾਂ 'ਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਗੰਜਮ ਜ਼ਿਲੇ ਦੇ ਦਿਗਾਪਹਾਂਡੀ ਬਲਾਕ ਦੇ ਪੋਦਾਮਾਰੀ ਨਿਵਾਸੀ ਕੁਝ ਲੋਕ ਮਾਤਾ ਤਾਰਿਣੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਇਸ ਦੌਰਾਨ ਉਨ੍ਹਾਂ ਦਾ ਵਾਹਨ ਮੰਦਰ ਤੋਂ ਕੁਝ ਹੀ ਕਿਲੋਮੀਟਰ ਦੂਰ ਘਾਟਗਾਓਂ ਨੇੜੇ ਨੈਸ਼ਨਲ ਹਾਈਵੇਅ ਨੰਬਰ 20 ’ਤੇ ਇਕ ਟਰੱਕ ਨਾਲ ਟਕਰਾ ਗਿਆ। ਹਾਦਸੇ ’ਚ 7 ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਬੱਚੇ ਦੀ ਹਸਪਤਾਲ ’ਚ ਮੌਤ ਹੋ ਗਈ। ਜ਼ਖਮੀਆਂ ਨੂੰ ਨੇੜਲੇ ਘਾਟਗਾਓਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਬਾਅਦ ’ਚ ਉਨ੍ਹਾਂ ਨੂੰ ਕਟਕ ਦੇ ਐੱਸ. ਸੀ. ਬੀ. ਮੈਡੀਕਲ ਕਾਲਜ ਹਸਪਤਾਲ ’ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੇਸ਼ ’ਚ ਹਰ ਸਾਲ ਮਰ ਰਹੇ ਹਨ ਲੱਖਾਂ ਲੋਕ, ਅੰਕੜੇ ਕਰ ਦੇਣਗੇ ਹੈਰਾਨ


author

Rakesh

Content Editor

Related News