ਸਰਕਾਰੀ ਸਕੂਲਾਂ ’ਚ ਵੀ ਹੁਣ ਹੋਵੇਗੀ ‘ਪਲੇਅ ਸਕੂਲਾਂ’ ਵਰਗੀ ਪੜ੍ਹਾਈ

Monday, Jan 31, 2022 - 03:06 PM (IST)

ਨਵੀਂ ਦਿੱਲੀ– ਬੱਚਿਆਂ ਨੂੰ ਮੁਢਲੀ ਸਿੱਖਿਆ ਦੇਣ ਲਈ ‘ਪਲੇਅ ਸਕੂਲ’ ਦੀ ਕਲਪਨਾ ਹੁਣ ਤਕ ਸ਼ਹਿਰਾਂ ’ਚ ਹੀ ਸੀਮਿਤ ਹੈ ਪਰ 2022-23 ਦੇ ਵਿਦਿਅਕ ਫੈਸ਼ਨ ਤੋਂ ‘ਵਿਦਿਆ ਪ੍ਰਵੇਸ਼ ਪ੍ਰੋਗਰਾਮ’ ਰਾਹੀਂ ਇਸ ਨੂੰ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਵੀ ਸ਼ੁਰੂ ਕੀਤਾ ਜਾਏਗਾ।

ਸਿੱਖਿਆ ਮੰਤਰਾਲਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਉਕਤ ਪ੍ਰੋਗਰਾਮ ਅਧੀਨ ਪਹਿਲੀ ਜਮਾਤ ’ਚ ਦਾਖਲੇ ਤੋਂ ਪਹਿਲਾਂ ਬੱਚਿਆਂ ਨੂੰ 3 ਮਹੀਨਿਆਂ ਦਾ ਇਕ ਖਾਸ ਕੋਰਸ ਕਰਵਾਇਆ ਜਾਏਗਾ ਜਿਸ ਵਿਚ ਉਨ੍ਹਾਂ ਨੂੰ ਖੇਡਦੇ ਹੋਏ ਪਹਿਲਾਂ ਜ਼ਰੂਰੀ ਅੱਖਰ ਅਤੇ ਗਿਣਤੀ ਬਾਰੇ ਗਿਆਨ ਦਿੱਤਾ ਜਾਏਗਾ। ਇਸ ਪ੍ਰੋਗਰਾਮ ਦਾ ਖਰੜਾ ਸਭ ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ ਨੂੰ ਭੇਜਿਆ ਜਾ ਚੁੱਕਾ ਹੈ ਤਾਂ ਜੋ ਇਸ ਨੂੰ ਸਮੇਂ ਸਿਰ ਆਪਣਾਇਆ ਜਾ ਸਕੇ। ਦਸੱਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸਿੱਖਿਆ ਨਾਲ ਜੁੜੇ ਸੁਧਾਰ ਪ੍ਰੋਗਰਾਮ ਅਧੀਨ ਇਸ ਦੀ ਕਲਪਨਾ ਕੀਤੀ ਸੀ।

ਸਿੱਖਿਆ ਮੰਤਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਨਵੀਂ ਸਿੱਖਿਆ ਨੀਤੀ ਦੇ ਸੁਝਾਵਾਂ 'ਤੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨ.ਸੀ.ਈ.ਆਰ.ਟੀ.) ਵੱਲੋਂ ਬੱਚਿਆਂ ਲਈ ਤਿੰਨ ਮਹੀਨਿਆਂ ਦਾ ਸਕੂਲ ਤਿਆਰੀ ਫਾਰਮੈਟ 'ਵਿਦਿਆ ਪ੍ਰਵੇਸ਼' ਤਿਆਰ ਕੀਤਾ ਗਿਆ ਹੈ। ਇਸ ਸਿਲੇਬਸ ’ਚ ਬੱਚਿਆਂ ਲਈ ਅੱਖਰ, ਰੰਗ, ਆਕਾਰ ਅਤੇ ਨੰਬਰ ਸਿੱਖਣ ਲਈ ਦਿਲਚਸਪ ਗਤੀਵਿਧੀਆਂ ਸ਼ਾਮਲ ਹਨ। ਇਸ ਦਾ ਮਕਸਦ ਸਿੱਖਿਆ ਦੀ ਮੁੱਢਲੀ ਨੀਂਹ ਨੂੰ ਮਜ਼ਬੂਤ ​​ਕਰਨਾ ਹੈ ਤਾਂ ਜੋ ਸਮਾਜ ’ਚ ਹਰ ਕੋਈ ਬਰਾਬਰੀ ਨਾਲ ਤਰੱਕੀ ਕਰ ਸਕੇ। ਸੂਬੇ ਆਪਣੀ ਲੋੜ ਅਨੁਸਾਰ ਇਸ ਨੂੰ ਲਾਗੂ ਕਰਨਗੇ।


Rakesh

Content Editor

Related News