ਮੈਨੂੰ ਗ੍ਰਿਫ਼ਤਾਰ ਕਰਨ ਈਡੀ ਮੇਰੇ ਘਰ ਪਹੁੰਚੀ: ਅਮਾਨਤੁੱਲਾ

Monday, Sep 02, 2024 - 09:57 AM (IST)

ਮੈਨੂੰ ਗ੍ਰਿਫ਼ਤਾਰ ਕਰਨ ਈਡੀ ਮੇਰੇ ਘਰ ਪਹੁੰਚੀ: ਅਮਾਨਤੁੱਲਾ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਏਜੰਸੀ ਈਡੀ ਉਨ੍ਹਾਂ ਦੇ ਘਰ ਪਹੁੰਚੀ ਹੈ। ਓਖਲਾ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਘਰ ਅਜੇ ਈਡੀ ਦੇ ਲੋਕ ਮੈਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੇ ਹਨ। ਉੱਥੇ ਹੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਈਡੀ ਦੀ ਬੇਰਹਿਮੀ ਵੇਖੋ ਅਮਾਨਤੁੱਲਾ ਖ਼ਾਨ ਪਹਿਲਾਂ ਈਡੀ ਦੀ ਜਾਂਚ ਵਿਚ ਸ਼ਾਮਲ ਹੋਏ, ਉਨ੍ਹਾਂ ਤੋਂ ਅੱਗੇ ਲਈ ਸਮਾਂ ਮੰਗਿਆ, ਉਨ੍ਹਾਂ ਦੀ ਸੱਸ ਨੂੰ ਕੈਂਸਰ ਹੈ, ਉਨ੍ਹਾਂ ਦਾ ਆਪ੍ਰੇਸ਼ਨ ਹੋਇਆ ਹੈ। ਘਰ ਵਿਚ ਸਵੇਰੇ-ਸਵੇਰੇ ਧਾਵਾ ਬੋਲਣ ਪਹੁੰਚ ਗਏ।

ਸੰਜੇ ਸਿੰਘ ਨੇ ਕਿਹਾ ਕਿ ਅਮਾਨਤੁੱਲਾ ਖ਼ਾਨ ਖਿਲਾਫ਼ ਕੋਈ ਸਬੂਤ ਨਹੀਂ ਹਨ ਪਰ ਪੀ. ਐੱਮ. ਮੋਦੀ ਦੀ ਤਾਨਾਸ਼ਾਹੀ ਅਤੇ ਈਡੀ ਦੀ ਗੁੰਡਾਗਰਦੀ ਦੋਵੇਂ ਜਾਰੀ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ ਦਾ ਬਸ ਇਹ ਹੀ ਕੰਮ ਰਹਿ ਗਿਆ ਹੈ। ਭਾਜਪਾ ਖਿਲਾਫ਼ ਉਠਣ ਵਾਲੀ ਹਰ ਆਵਾਜ਼ ਨੂੰ ਦਬਾਅ ਦਿਓ। ਤੋੜ ਦਿਓ। ਜੋ ਟੁੱਟੇ ਨਹੀਂ, ਦੱਬੇ ਨਹੀਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਪਾ ਦਿਓ। ਜ਼ਿਕਰਯੋਗ ਹੈ ਕਿ 'ਆਪ' ਵਿਧਾਇਕ ਦਿੱਲੀ ਵਕਫ਼ ਬੋਰਡ ਨਾਲ ਜੁੜੇ ਮਾਮਲੇ ਵਿਚ ਈਡੀ ਦੀ ਜਾਂਚ ਦੇ ਘੇਰੇ ਵਿਚ ਹੈ।


author

Tanu

Content Editor

Related News