ਰੈਨਬੈਕਸੀ ਸਮੂਹ ਦੇ ਸਾਬਕਾ ਪ੍ਰਮੋਟਰ ਸਿੰਘ ਭਰਾਵਾਂ ਦੇ ਟਿਕਾਣਿਆਂ ''ਤੇ ED ਦੀ ਛਾਪੇਮਾਰੀ

Thursday, Aug 01, 2019 - 07:17 PM (IST)

ਰੈਨਬੈਕਸੀ ਸਮੂਹ ਦੇ ਸਾਬਕਾ ਪ੍ਰਮੋਟਰ ਸਿੰਘ ਭਰਾਵਾਂ ਦੇ ਟਿਕਾਣਿਆਂ ''ਤੇ ED ਦੀ ਛਾਪੇਮਾਰੀ

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਮਨੀ ਲਾਂਡਰਿੰਗ ਰੋਧਕ ਕਾਨੂੰਨ ਨਾਲ ਜੁੜੇ ਇਕ ਮਾਮਲੇ ਵਿਚ ਰੈਨਬੈਕਸੀ ਸਮੂਹ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਮੋਹਨ ਸਿੰਘ ਅਤੇ ਸ਼ਿਵਿੰਦਰ ਮੋਹਨ ਸਿੰਘ ਦੇ ਟਿਕਾਣਿਆਂ 'ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ। ਈ.ਡੀ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀਲਾਂਡਰਿੰਗ ਰੋਕਥਾਮ ਐਕਟ(PMLA) ਦੇ ਤਹਿਤ ਮਾਮਲਾ ਦਰਜ ਹੋਣ ਦੇ ਬਾਅਦ ਇਹ ਛਾਪੇ ਮਾਰੇ ਗਏ ਹਨ। ਏਜੰਸੀ ਦੀ ਇਸ ਕਾਰਵਾਈ ਨੂੰ ਸਿੰਘ ਭਰਾਵਾਂ ਦੇ ਖਿਲਾਫ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ਦੇ ਪਤਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਦੋਸ਼ ਲਗਾਇਆ ਹੈ ਕਿ ਸਿੰਘ ਭਰਾਵਾਂ ਨੇ ਫੋਰਟਿਸ ਲਈ ਲਏ ਗਏ ਲੋਨ ਨੂੰ ਲੁਕਾਉਣ ਲਈ ਸ਼ੈੱਲ ਕੰਪਨੀਆਂ ਅਤੇ ਵਿੱਤੀ ਟ੍ਰਾਂਜੈਕਸ਼ਨਾਂ ਦਾ ਇਕ ਗੁੰਝਲਦਾਰ ਜਾਲ ਬੁਣਿਆ ਸੀ। ਰੈਗੂਲੇਟਰ ਮੁਤਾਬਕ, 400 ਕਰੋੜ ਰੁਪਏ ਦਾ ਇਸਤੇਮਾਲ ਉਨ੍ਹਾਂ ਦੀ ਕੰਪਨੀ ਵੱਲੋਂ ਕਰਜ਼ਾ ਉਤਾਰਨ ਲਈ ਗਲਤ ਤਰੀਕੇ ਨਾਲ ਫੋਰਟਿਸ ਦੇ ਫੰਡ 'ਚੋਂ ਡਾਇਵਰਟ ਕੀਤਾ ਗਿਆ। ਕੰਪਨੀ ਨੇ ਇੰਡੀਆ ਬੂਲਸ ਮਿਊਚੁਅਲ ਫੰਡ ਅਤੇ ਐੱਚ. ਡੀ. ਐੱਫ. ਸੀ. ਲਿਮਿਟਡ ਤੋਂ ਉਧਾਰ ਲਿਆ ਸੀ।

ਸੇਬੀ ਨੇ ਮਲਵਿੰਦਰ ਸਿੰਘ, ਸ਼ਿਵਿੰਦਰ ਸਿੰਘ ਅਤੇ 8 ਹੋਰ ਇਕਾਈਆਂ ਨੂੰ ਫੋਰਟਿਸ ਹੈਲਥਕੇਅਰ ਲਿਮਟਿਡ ਤੋਂ ਡਾਇਵਰਟ ਕੀਤੇ ਹੋਏ 403 ਕਰੋੜ ਰੁਪਏ ਦੇ ਕਰਜ਼ੇ ਨੂੰ ਵਿਆਜ ਦੇ ਨਾਲ ਚੁਕਾਉਣ ਦਾ ਨਿਰਦੇਸ਼ ਦਿੱਤਾ ਹੈ।ਸਕਿਓਰਿਟੀ ਐਕਸਚੇਂਜ ਬੋਰਡ ਮੁਤਾਬਕ ਸਿੰਘ ਭਰਾਵਾਂ ਨੇ ਧੋਖਾ ਕਰ ਕੇ ਫੋਰਟਿਸ ਹੈਲਥਕੇਅਰ ਲਿਮਟਿਡ ਤੋਂ 403 ਕਰੋੜ ਰੁਪਏ ਡਾਇਵਰਟ ਕੀਤੇ ਹਨ।ਇਸ ਧੋਖੇ 'ਚ ਫੋਰਟਿਸ ਹਾਸਪੀਟਲਸ ਲਿਮਟਿਡ, ਆਰ. ਐੱਚ. ਸੀ. ਹੋਲਡਿੰਗਸ ਲਿਮਟਿਡ, ਰੈਲੀਗੇਅਰ ਫਿਨਵੈਸਟ, ਸ਼ਿਵੀ ਹੋਲਡਿੰਗਸ ਪ੍ਰਾਈਵੇਟ ਲਿਮਟਿਡ, ਮਲਵ ਹੋਲਡਿੰਗਸ ਪ੍ਰਾਈਵੇਟ ਲਿਮਟਿਡ, ਬੈਸਟ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਫਰਨ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਅਤੇ ਮਾਡਲੈਂਡ ਵੀਅਰਸ ਪ੍ਰਾਈਵੇਟ ਲਿਮਟਿਡ ਦੇ ਨਾਂ ਸ਼ਾਮਲ ਹਨ।


Related News