ਮਨਰੇਗਾ ਫੰਡ ਗਬਨ, ਕਈ ਸੂਬਿਆਂ ’ਚ ED ਦੀ ਛਾਪੇਮਾਰੀ ਦੌਰਾਨ 19 ਕਰੋੜ ਤੋਂ ਵਧ ਦੀ ਨਕਦੀ ਬਰਾਮਦ

05/07/2022 12:26:40 PM

ਨਵੀਂ ਦਿੱਲੀ (ਵਾਰਤਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ’ਚ ਮਨਰੇਗਾ ਫੰਡ ਵਿਚ 18 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਗਬਨ ਨਾਲ ਸਬੰਧਤ ਮਨੀ ਲਾਂਡ੍ਰਿੰਗ ਦੇ ਇਕ ਮਾਮਲੇ ਵਿਚ ਝਾਰਖੰਡ ਦੀ ਮਾਈਨਿੰਗ ਸੈਕਟਰੀ ਦੇ ਕੰਪਲੈਕਸ ਸਮੇਤ ਕਈ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਰਾਜ ਦੀ ਰਾਜਧਾਨੀ ਰਾਂਚੀ 'ਚ 2 ਕੰਪਲੈਕਸਾਂ ਦੀ ਛਾਪੇਮਾਰੀ ਦੌਰਾਨ ਕੁੱਲ 19.31 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਅਧਿਕਾਰੀਆਂ ਨੇ ਰਾਂਚੀ 'ਚ ਰਹਿਣ ਵਾਲੇ ਚਾਰਟਰਡ ਅਕਾਊਂਟੈਂਟ-ਵਿੱਤੀ ਸਲਾਹਕਾਰ ਦੇ ਕੰਪਲੈਕਸ ਤੋਂ ਲਗਭਗ 17.51 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ, ਜਿਨ੍ਹਾਂ ਦੇ ਸਿੰਘਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ 'ਚ ਇਕ ਹੋਰ ਜਗ੍ਹਾ ਤੋਂ 1.8 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਮਾਮਲਾ 2008 ਤੋਂ 2011 ਦੇ ਦਰਮਿਆਨ ਦਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਟੀਕਾਕਰਨ 190 ਕਰੋੜ ਦੇ ਪਾਰ, 3800 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਉਨ੍ਹਾਂ ਦੱਸਿਆ ਕਿ ਝਾਰਖੰਡ, ਬਿਹਾਰ, ਪੱਛਮੀ ਬੰਗਾਲ ਤੇ ਕੁਝ ਹੋਰ ਸੂਬਿਆਂ ’ਚ 18 ਕੰਪਲੈਕਸਾਂ ਵਿਚ ਪ੍ਰੀਵੈਂਸ਼ਨ ਆਫ ਮਨੀ ਲਾਂਡ੍ਰਿੰਗ ਐਕਟ (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਤਹਿਤ ਛਾਪੇਮਾਰੀ ਕੀਤੀ ਗਈ। ਸਿੰਘਲ 2000 ਬੈਚ ਦੀ ਆਈ.ਏ.ਐੱਸ. ਅਧਿਕਾਰੀ ਹੈ ਅਤੇ ਪਹਿਲੇ ਖੂੰਟੀ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਦੇ ਰੂਪ 'ਚ ਤਾਇਨਾਤ ਸੀ। ਆਈ. ਏ. ਐੱਸ. ਅਧਿਕਾਰੀ ਅਤੇ ਝਾਰਖੰਡ ਸਰਕਾਰ ਦੇ ਖਾਨ ਤੇ ਭੂ-ਵਿਗਿਆਨ ਵਿਭਾਗ ਦੀ ਸਕੱਤਰ ਪੂਜਾ ਸਿੰਘਲ ਦੇ ਕੰਪਲੈਕਸ ਦੀ ਵੀ ਤਲਾਸ਼ੀ ਕੀਤੀ ਗਈ। ਪੂਜਾ ਸਿੰਘਲ ਦੇ ਸੀ.ਏ. ਤੋਂ 17 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਈ.ਡੀ. ਨੇ ਪੂਜਾ ਸਿੰਘਲ ਖ਼ਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ। ਫਰਵਰੀ 2022 'ਚ ਝਾਰਖੰਡ ਹਾਈ ਕੋਰਟ ਦੇ ਵਕੀਲ ਰਾਜੀਵ ਨੇ ਪੂਜਾ ਖ਼ਿਲਾਫ਼ ਈ.ਡੀ. ਕੋਲ ਸ਼ਿਕਾਇਤ ਦਰਜ ਕਰਵਾਈ। ਪੂਜਾ ਖ਼ਿਲਾਫ਼ ਈ.ਡੀ. ਨੂੰ ਗੈਰ-ਕਾਨੂੰਨੀ ਮਾਈਨਿੰਗ ਰਾਹੀਂ ਮਨੀ ਲਾਂਡਰਿੰਗ ਦੀ ਸ਼ਿਕਾਇਤ ਮਿਲੀ ਸੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News