ਬਿਹਾਰ ''ਚ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ''ਚ ED ਨੇ ਕੀਤੀ ਛਾਪੇਮਾਰੀ, 7.5 ਕਰੋੜ ਰੁਪਏ ਜ਼ਬਤ

Friday, Jun 09, 2023 - 05:36 PM (IST)

ਬਿਹਾਰ ''ਚ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ''ਚ ED ਨੇ ਕੀਤੀ ਛਾਪੇਮਾਰੀ, 7.5 ਕਰੋੜ ਰੁਪਏ ਜ਼ਬਤ

ਨਵੀਂ ਦਿੱਲੀ (ਭਾਸ਼ਾ)- ਬਿਹਾਰ 'ਚ ਕੁਝ ਕੰਪਨੀਆਂ ਦੇ ਗੈਰ-ਕਾਨੂੰਨੀ ਰੇਤ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਛਾਪਾ ਮਾਰੇ ਜਾਣ ਦੇ ਬਾਅਦ ਲਗਭਗ 7.5 ਕਰੋੜ ਰੁਪਏ ਦੀ ਨਕਦੀ ਅਤੇ ਫਿਕਸਡ ਡਿਪਾਜ਼ਿਟ (ਐਫਡੀ) ਜ਼ਬਤ ਕੀਤੀ ਗਈ। ਇਸ ਮਾਮਲੇ 'ਚ ਬਿਹਾਰ ਸਰਕਾਰ ਨੂੰ 250 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ 5 ਜੂਨ ਨੂੰ ਝਾਰਖੰਡ 'ਚ ਪਟਨਾ, ਧਨਬਾਦ ਅਤੇ ਹਜ਼ਾਰੀਬਾਗ 'ਚ 27 ਥਾਵਾਂ ਅਤੇ ਕੋਲਕਾਤਾ 'ਚ 2 ਫਰਮਾਂ 'ਬ੍ਰਾਡਸਨ ਕਮੋਡਿਟੀਜ਼ ਪ੍ਰਾਈਵੇਟ ਲਿਮਟਿਡ', 'ਆਦਿਤਿਆ ਮਲਟੀਕਾਮ ਪ੍ਰਾਈਵੇਟ ਲਿਮਟਿਡ' ਅਤੇ ਉਨ੍ਹਾਂ ਦੇ ਡਾਇਰੈਕਟਰਾਂ, ਚਾਰਟਰਡ ਅਕਾਊਂਟੈਂਟਸ ਅਤੇ ਹੋਰ ਸਹਿਯੋਗੀ ਦੇ ਕੰਪਲੈਕਸਾਂ 'ਚ ਤਲਾਸ਼ੀ ਲਈ ਗਈ।

ਬਿਆਨ 'ਚ ਕਿਹਾ ਗਿਆ ਹੈ ਕਿ ਦੋਸ਼ੀਆਂ ਖ਼ਿਲਾਫ਼ ਬਿਹਾਰ ਪੁਲਸ ਵਲੋਂ ਦਰਜ ਕੀਤੀਆਂ ਗਈਆਂ ਵੱਖ-ਵੱਖ ਐੱਫ.ਆਈ.ਆਰ. 'ਤੇ ਨੋਟਿਸ ਲੈਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਈ.ਡੀ. ਨੇ ਕਿਹਾ,''ਥਨਨ ਅਥਾਰਟੀ ਵਲੋਂ ਜਾਰੀ ਕੀਤੇ ਗਏ 'ਡਿਪਾਰਟਮੈਂਟਲ ਪ੍ਰੀ-ਪੇਡ ਟਰਾਂਸਪੋਰਟ ਈ-ਚਾਲਾਨ' ਦਾ ਉਪਯੋਗ ਕੀਤੇ ਬਿਨਾਂ ਗੈਰ-ਕਾਨੂੰਨੀ ਰੇਤ ਮਾਈਨਿੰਗ ਅਤੇ ਇਸ ਦੀ ਵਿਕਰੀ ਕਰਨ ਲਈ ਦੋਸ਼ੀਆਂ ਖ਼ਿਲਾਫ਼ ਬਿਹਾਰ ਖਨਨ ਵਿਭਾਗ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਗੈਰ-ਕਾਨੂੰਨੀ ਮਾਈਨਿੰਗ ਅਤੇ ਇਸ ਦੀ ਵਿਕਰੀ ਕਾਰਨ ਸਰਕਾਰੀ ਖਜ਼ਾਨੇ ਨੂੰ ਲਗਭਗ 250 ਕਰੋੜ ਰੁਪਏ ਦੇ ਮਾਲੀਆ ਦਾ ਨੁਕਸਾਨ ਹੋਇਆ ਸੀ। ਇਸ ਨੇ ਕਿਹਾ ਕਿ ਛਾਪੇਮਾਰੀ ਦੌਰਾਨ 1.5 ਕਰੋੜ ਰੁਪਏ ਨਕਦ, 11 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਅਤੇ 6 ਕਰੋੜ ਰੁਪਏ ਦੀ ਐੱਫ.ਡੀ. ਦੀਆਂ ਰਸੀਦਾਂ ਜ਼ਬਤ ਕੀਤੀਆਂ, ਜਦੋਂ ਕਿ 60 ਬੈਂਕ ਖਾਤਿਆਂ ਦੇ ਲੈਣ-ਦੇਣ 'ਤੇ ਰੋਕ ਲਗਾ ਦਿੱਤੀ ਗਈ।


author

DIsha

Content Editor

Related News