ED ਨੇ ਮਨੀ ਲਾਂਡਰਿੰਗ ਮਾਮਲੇ ''ਚ ਰਾਹੁਲ ਗਾਂਧੀ ਦੇ ਕਰੀਬੀ ਸਹਿਯੋਗੀ ਤੋਂ ਕੀਤੀ ਪੁੱਛ-ਗਿੱਛ

Saturday, Feb 04, 2023 - 11:49 AM (IST)

ED ਨੇ ਮਨੀ ਲਾਂਡਰਿੰਗ ਮਾਮਲੇ ''ਚ ਰਾਹੁਲ ਗਾਂਧੀ ਦੇ ਕਰੀਬੀ ਸਹਿਯੋਗੀ ਤੋਂ ਕੀਤੀ ਪੁੱਛ-ਗਿੱਛ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਰੀਬੀ ਸਹਿਯੋਗੀ ਅਲੰਕਾਰ ਸਵਾਈ ਤੋਂ ਪੁੱਛ-ਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਨੀ ਲਾਂਡਰਿੰਗ ਦੇ ਇਸ ਮਾਮਲੇ 'ਚ ਈ.ਡੀ. ਨੇ ਹਾਲ ਹੀ 'ਚ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਸਾਕੇਤ ਗੋਖਲੇ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਵਾਈ ਤੋਂ ਇਸ ਹਫ਼ਤੇ ਦੀ ਸ਼ੁਰੂਆਤ 'ਚ ਤਿੰਨ ਦਿਨਾਂ ਤੱਕ ਪੁੱਛ-ਗਿੱਛ ਕੀਤੀ ਗਈ। ਉਸ ਨੂੰ ਅਹਿਮਦਾਬਾਦ 'ਚ ਗੋਖਲੇ ਨਾਲ ਬੈਠਾ ਕੇ ਪੁੱਛ-ਗਿੱਛ ਕੀਤੀ ਗਈ। ਸਾਬਕਾ ਬੈਂਕਰ ਸਵਾਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਅਜਿਹਾ ਦੱਸਿਆ ਜਾਂਦਾ ਹੈ ਕਿ ਉਹ ਰਾਹੁਲ ਗਾਂਧੀ ਦੇ ਸੋਧ ਦਲ ਦੀ ਅਗਵਾਈ ਕਰਦੇ ਹਨ। ਸੰਘੀਏ ਜਾਂਚ ਏਜੰਸੀ ਨੇ 25 ਜਨਵਰੀ ਨੂੰ 35 ਸਾਲਾ ਗੋਖਲੇ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਵਾਈ ਨੂੰ ਸੰਮਨ ਭੇਜਿਆ ਸੀ। ਗੋਖਲੇ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇੰਟਰਨੈੱਟ ਦੇ ਮਾਧਿਅਮ ਨਾਲ ਲੋਕਾਂ ਤੋਂ ਪੈਸੇ ਜੁਟਾਉਣ (ਕ੍ਰਾਊਡ ਫੰਡਿੰਗ) 'ਚ ਬੇਨਿਯਮੀਆਂ ਦੇ ਸੰਬੰਧ 'ਚ ਗੁਜਰਾਤ ਪੁਲਸ ਦੀ ਹਿਰਾਸਤ 'ਚ ਸਨ।

ਈ.ਡੀ ਨੇ ਉਸ ਦਿਨ ਗੋਖਲੇ ਨੂੰ ਰਿਮਾਂਡ ਦਿੱਤੇ ਜਾਣ ਦੀ ਅਪੀਲ ਕਰਦੇ ਹੋਏ ਅਹਿਮਦਾਬਾਦ ਦੀ ਇਕ ਅਦਾਲਤ ਨੂੰ ਦੱਸਿਆ ਸੀ ਕਿ ਜਦੋਂ ਗੋਖਲੇ ਤੋਂ ਇਕ ਸਾਲ ਤੋਂ ਵੱਧ ਸਮੇਂ 'ਚ ਉਨ੍ਹਾਂ ਦੇ ਬੈਂਕ ਖਾਤੇ 'ਚ ਜਮ੍ਹਾ ਕਰਵਾਏ ਗਏ ਕਰੀਬ 23.54 ਲੱਖ ਰੁਪਏ ਬਾਰੇ ਪੁੱਛਿਆ ਗਿਆ ਤਾਂ ਗੋਖਲੇ ਨੇ ਦੱਸਿਆ ਸੀ ਕਿ ਇਹ ਪੈਸਾ ਸੋਸ਼ਲ ਮੀਡੀਆ ਸੰਬੰਧੀ ਕੰਮ ਅਤੇ ਹੋਰ ਕੰਮ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਲੰਕਾਰ ਸਵਾਈ ਨੇ ਦਿੱਤਾ ਸੀ।'' ਈ.ਡੀ. ਨੇ ਅਦਾਲਤ 'ਚ ਦੱਸਿਆ ਕਿ ਇਹ ਪੁੱਛਣ 'ਤੇ ਕਿ ਸਵਾਈ ਨੇ ਉਨ੍ਹਾਂ ਨੂੰ ਨਕਦੀ ਕਿਉਂ ਦਿੱਤੀ, ਗੋਖਲੇ ਨੇ ਦੱਸਿਆ ਕਿ ਸਿਰਫ਼ ਸਵਾਈ ਇਸ ਗੱਲ ਦਾ ਜਵਾਬ ਦੇ ਸਕਦੇ ਹਨ। ਈ.ਡੀ. ਨੇ ਦੋਸ਼ ਲਗਾਇਆ ਕਿ ਗੋਖਲੇ ਦੇ ਖਾਤੇ 'ਚ ਇਹ ਨਕਦੀ ਉਦੋਂ ਜਮ੍ਹਾ ਕਰਵਾਈ ਗਈ, ਜਦੋਂ ਉਹ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਮੈਂਬਰ ਸਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸਵਾਈ ਤੋਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੁੱਛ-ਗਿੱਛ ਕੀਤੀ ਗਈ ਅਤੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਪ੍ਰਬੰਧਾਂ ਦੇ ਅਧੀਨ ਉਨ੍ਹਾਂ ਦਾ ਬਿਆਨ ਰਿਕਾਰਡ ਕੀਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁੱਛ-ਗਿੱਛ ਕਰਨ ਅਤੇ ਦੋਹਾਂ ਦਾ ਆਹਮਣਾ-ਸਾਹਮਣਾ ਕਰਵਾਉਣ ਨਾਲ ਵੀ ਪੈਸਿਆਂ ਦੇ ਲੈਣ-ਦੇਣ ਦਾ ਪਤਾ ਨਹੀਂ ਲੱਗਾ, ਕਿਉਂਕਿ ਸਵਾਈ ਨੇ ਕੋਈ ਵੀ ਨਕਦ ਭੁਗਤਾਨ ਕਰਨ ਤੋਂ ਇਨਕਾਰ ਕੀਤਾ ਹੈ। ਗੋਖਲੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਗੁਜਰਾਤ ਪੁਲਸ ਦੀ ਐੱਫ.ਆਈ.ਆਰ. ਤੋਂ ਨਿਕਲਿਆ ਹੈ। ਈ.ਡੀ. ਇਸ ਮਾਮਲੇ 'ਚ ਹੋਰ ਲੋਕਾਂ ਤੋਂ ਪੁੱਛ-ਗਿੱਛ ਕਰ ਸਕਦੀ ਹੈ।


author

DIsha

Content Editor

Related News