ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ 'ਤੇ ਈ.ਡੀ. ਦਾ ਸ਼ਿਕੰਜਾ, 6 ਘੰਟੇ ਕੀਤੀ ਪੁੱਛਗਿੱਛ

01/03/2020 6:43:24 PM

ਨਵੀਂ ਦਿੱਲੀ —  ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਤੋਂ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰੀਬ 6 ਘੰਟੇ ਪੁੱਛਗਿੱਛ ਕੀਤੀ। ਈ.ਡੀ. ਨੇ ਏਅਰ ਇੰਡੀਆ ਘਪਲਾ ਮਾਮਲੇ 'ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਕਰੀਬ 6 ਘੰਟੇ ਤਕ ਚੱਲੀ। ਇਸ ਤੋਂ ਪਹਿਲਾਂ ਈ.ਡੀ. ਨੇ ਪੀ. ਚਿਦੰਬਰਮ ਨੂੰ ਏਅਰ ਇੰਡੀਆ ਦੇ 111 ਜਹਾਜਾਂ ਦੀ ਖਰੀਦ ਦੇ ਸਬੰਧ 'ਚ 23 ਅਗਸਤ ਨੂੰ ਪੁੱਛਗਿੱਛ ਲਈ ਸੱਦਿਆ ਸੀ ਪਰ ਉਨ੍ਹਾਂ ਨੂੰ 20 ਅਗਸਤ ਨੂੰ ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਸੀ.ਬੀ.ਆਈ. ਨੇ ਗ੍ਰਿਫਤਾਰ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਅਤੇ ਇੰਡੀਅਨ ਏਅਰਲਾਇੰਸ ਦੀ ਸ਼ਮੂਲੀਅਤ ਸਣੇ ਯੂ.ਪੀ.ਏ. ਸਰਕਾਰ ਦੌਰਾਨ ਕਰੀਬ 4 ਸੌਦਿਆਂ 'ਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਲਈ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਮਨਮੋਹਨ ਸਰਕਾਰ ਦੇ ਸਮੇਂ ਇਹ ਚਰਚਿਤ ਘਪਲਾ ਹੋਇਆ ਸੀ ਅਤੇ ਉਸ ਸਮੇਂ ਐੱਨ.ਸੀ.ਪੀ. ਕੋਟੇ ਤੋਂ ਪ੍ਰਫੁੱਲ ਪਟੇਲ ਹਵਾਬਾਜੀ ਮੰਤਰ ਸਨ, 2011 ਦੀ ਰਿਪੋਰਟ 'ਚ ਸੀ.ਏ.ਜੀ. ਨੇ ਇਸ ਦਾ ਖੁਲਾਸਾ ਕੀਤਾ ਸੀ।


Inder Prajapati

Content Editor

Related News