ED ਵਲੋਂ ''ਆਪ'' ਵਿਧਾਇਕ ਅਮਾਨਤੁੱਲਾ ਖਾਨ ਨਾਲ ਜੁੜੇ ਵਕਫ ਬੋਰਡ ਮਾਮਲੇ ''ਚ ਚਾਰਜਸ਼ੀਟ ਦਾਇਰ
Tuesday, Jan 09, 2024 - 05:31 PM (IST)
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੇ ਕਾਰਜਕਾਲ ਦੌਰਾਨ ਦਿੱਲੀ ਵਕਫ ਬੋਰਡ 'ਚ ਕਾਮਿਆਂ ਦੀ ਭਰਤੀ ਅਤੇ ਜਾਇਦਾਦਾਂ ਨੂੰ ਲੀਜ਼ 'ਤੇ ਦੇਣ 'ਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਚਾਰਜਸ਼ੀਟ ਵਿਚ ਕੁੱਲ 5 ਨਾਮ ਹਨ, ਜਿਸ ਵਿਚ ਖਾਨ ਦੇ 3 ਸਾਥੀਆਂ- ਜ਼ੀਸ਼ਾਨ ਹੈਦਰ, ਦਾਊਦ ਨਾਸਿਰ ਅਤੇ ਜਾਵੇਦ ਇਮਾਮ ਸਿੱਦੀਕੀ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਨੂੰ ਨਵੰਬਰ 2023 ਵਿਚ ਕੇਂਦਰੀ ਏਜੰਸੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਟਰਾਂਸਵੁਮੈਨ ਬਣਨ ਦਾ ਸ਼ਖ਼ਸ 'ਤੇ ਜਨੂੰਨ, ਪਤਨੀ ਨੇ 18 ਲੱਖ ਦੀ ਸੁਪਾਰੀ ਦੇ ਕੇ ਮਰਵਾਇਆ ਪਤੀ
ਦਿੱਲੀ ਵਿਧਾਨ ਸਭਾ 'ਚ ਓਖਲਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ 49 ਸਾਲਾ ਵਿਧਾਇਕ ਖਾਨ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ। ਏਜੰਸੀ ਨੇ ਪਿਛਲੇ ਸਾਲ ਅਕਤੂਬਰ 'ਚ ਖਾਨ ਅਤੇ ਕੁਝ ਹੋਰਾਂ ਦੇ ਖਿਲਾਫ ਛਾਪੇਮਾਰੀ ਕਰਨ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨੇ ਦਿੱਲੀ ਵਕਫ ਬੋਰਡ 'ਚ ਕਾਮਿਆਂ ਦੀ ਗੈਰ-ਕਾਨੂੰਨੀ ਭਰਤੀ ਤੋਂ ਨਕਦ ਦੇ ਰੂਪ ਵਿਚ "ਜੁਰਮ ਦੀ ਵੱਡੀ ਕਮਾਈ" ਕੀਤੀ ਸੀ ਅਤੇ ਆਪਣੇ ਸਾਥੀਆਂ ਦੇ ਨਾਂ 'ਤੇ ਅਚੱਲ ਜਾਇਦਾਦ ਖਰੀਦਣ ਲਈ ਇਸ ਦਾ ਨਿਵੇਸ਼ ਕੀਤਾ। ਈਡੀ ਨੇ ਇਕ ਬਿਆਨ 'ਚ ਕਿਹਾ ਕਿ ਅਮਾਨਤੁੱਲਾ ਖਾਨ ਵਲੋਂ ਵਕਫ ਬੋਰਡ ਦੀਆਂ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਲੀਜ਼ 'ਤੇ ਦੇਣ ਅਤੇ ਬੋਰਡ ਦੀ ਪ੍ਰਧਾਨਗੀ ਦੌਰਾਨ ਕਾਮਿਆਂ ਦੀ ਗੈਰ-ਕਾਨੂੰਨੀ ਭਰਤੀ ਕਰ ਕੇ ਨਿੱਜੀ ਲਾਭ ਲੈਣ ਦੇ ਮਾਮਲੇ ਦੇ ਸਬੰਧ ਵਿਚ ਛਾਪੇ ਮਾਰੇ ਗਏ ਸਨ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਦੋ ਇੰਸਪੈਕਟਰਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਦੀ FIR ਅਤੇ ਦਿੱਲੀ ਪੁਲਸ ਦੀਆਂ ਤਿੰਨ ਸ਼ਿਕਾਇਤਾਂ ਨਾਲ ਸਬੰਧਤ ਹੈ। ਈਡੀ ਨੇ ਕਿਹਾ ਕਿ 2018-2022 ਦੇ ਦੌਰਾਨ ਖਾਨ ਨੇ ਉਕਤ ਅਪਰਾਧਿਕ ਗਤੀਵਿਧੀਆਂ ਤੋਂ ਨਕਦੀ 'ਚ ਵੱਡੀ ਰਕਮ ਪ੍ਰਾਪਤ ਕੀਤੀ ਅਤੇ ਉਕਤ ਰਕਮ ਨੂੰ ਉਸ ਦੇ ਸਾਥੀਆਂ ਦੇ ਨਾਮ 'ਤੇ ਦਿੱਲੀ 'ਚ ਵੱਖ-ਵੱਖ ਅਚੱਲ ਜਾਇਦਾਦਾਂ ਦੀ ਖਰੀਦ ਲਈ ਨਿਵੇਸ਼ ਕੀਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਸੀ ਕਿ ‘ਆਪ’ ਨੂੰ ਤਬਾਹ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8