ਮਹਾਦੇਵ ਸੱਟੇਬਾਜ਼ੀ ਮਾਮਲੇ 'ਚ ED ਦੀ ਵੱਡੀ ਕਾਰਵਾਈ, 417 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

Friday, Sep 15, 2023 - 01:25 PM (IST)

ਮਹਾਦੇਵ ਸੱਟੇਬਾਜ਼ੀ ਮਾਮਲੇ 'ਚ ED ਦੀ ਵੱਡੀ ਕਾਰਵਾਈ, 417 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ 'ਚ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਅਤੇ 'ਫ੍ਰੀਜ਼' ਕਰ ਲਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਦੁਬਈ ਤੋਂ ਸੰਚਾਲਿਤ ਇਹ ਕੰਪਨੀ ਨਵੇਂ ਉਪਯੋਗਕਰਤਾਵਾਂ ਨੂੰ ਜੋੜਨ, ਉਪਯੋਗਕਰਤਾ ਆਈ.ਡੀ. (ਪਛਾਣ ਪੱਤਰ) ਬਣਾਉਣ ਅਤੇ ਕਈ ਬੇਨਾਮੀ ਬੈਂਕ ਖਾਤਿਆਂ ਰਾਹੀਂ ਮਨੀ ਲਾਂਡਰਿੰਗ ਕਰਨ ਲਈ ਆਨਲਾਈਨ ਸੱਟੇਬਾਜ਼ੀ ਐਪਲੀਕੇਸ਼ਨ ਦਾ ਉਪਯੋਗ ਕਰਦੀ ਸੀ। ਕੰਪਨੀ ਸ਼ੁਰੂ ਕਰਨ ਵਾਲੇ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ। ਏਜੰਸੀ ਨੇ ਇਕ ਬਿਆਨ 'ਚ ਦੋਸ਼ ਲਗਾਇਆ,''ਈ.ਡੀ. ਨੇ ਹਾਲ 'ਚ ਕੋਲਾਕਾਤਾ, ਭੋਪਾਲ, ਮੁੰਬਈ ਆਦਿ ਸ਼ਹਿਰਾਂ 'ਚ ਮਹਾਦੇਵ ਏ.ਪੀ.ਪੀ. ਨਾਲ ਜੁੜੇ ਮਨੀ ਲਾਂਡਰਿੰਗ ਨੈੱਟਵਰਕ ਖ਼ਿਲਾਫ਼ ਵਿਆਪਕ ਪੱਧਰ 'ਤੇ ਛਾਪੇਮਾਰੀ ਕੀਤੀ ਸੀ। ਉਸ ਨੇ ਇਸ ਦੌਰਾਨ ਕਈ ਸਬੂਤ ਇਕੱਠੇ ਕੀਤੇ ਅਤੇ ਅਪਰਾਧ ਤੋਂ ਕਮਾਈ 417 ਕਰੋੜ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ ਹੈ।''

ਇਹ ਵੀ ਪੜ੍ਹੋ : ਗੈਂਬਲਿੰਗ ਐਪ ਮਹਾਦੇਵ ਮਾਮਲੇ 'ਚ ਛੱਤੀਸਗੜ੍ਹ ਦੇ CM ਬਘੇਲ ਦੇ ਸਿਆਸੀ ਸਲਾਹਕਾਰ ਵੀ ED ਦੇ ਨਿਸ਼ਾਨੇ 'ਤੇ

ਅਧਿਕਾਰੀਆਂ ਨੇ ਕਿਹਾ ਕਿ ਈ.ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ 'ਮਹਾਦੇਵ ਆਨਲਾਈਨ ਬੁੱਕ ਐਪ' ਸੰਯੁਕਤ ਅਰਬ ਅਮੀਰਾਤ ਸਥਿਤ ਕੇਂਦਰੀ ਹੈੱਡ ਕੁਆਰਟਰ ਤੋਂ ਸੰਚਾਲਿਤ ਹੁੰਦੀ ਹੈ। ਈ.ਡੀ. ਨੇ ਕਿਹਾ ਕਿ ਇਹ ਆਪਣੇ ਸਹਿਯੋਗੀਆਂ ਨੂੰ 70-30 ਫੀਸਦੀ ਲਾਭ ਅਨੁਪਾਤ 'ਤੇ 'ਪੈਨਲ' ਦੀ ਫ੍ਰੈਂਚਾਇਜ਼ੀ ਦੇ ਕੇ ਕੰਮ ਕਰਦੀ ਹੈ। ਏਜੰਸੀ ਨੇ ਕਿਹਾ ਕਿ ਸੱਟੇਬਾਜ਼ੀ ਦੀ ਉਮਰ ਨੂੰ ਵਿਦੇਸ਼ੀ ਖਾਤਿਆਂ 'ਚ ਭੇਜਣ ਲਈ ਵੱਡੇ ਪੈਮਾਨੇ 'ਤੇ ਹਵਾਲਾ ਸੰਚਾਲਨ ਕੀਤੇ ਜਾਂਦੇ ਹਨ। ਈ.ਡੀ. ਨੇ ਕਿਹਾ ਕਿ ਨਵੇਂ ਉਪਯੋਗਕਰਤਾਵਾਂ ਅਤੇ ਫ੍ਰੈਂਚਾਇਜ਼ੀ (ਪੈਨਲ) ਚਾਹੁਣ ਵਾਲਿਆਂ ਨੂੰ ਆਕਰਸ਼ਿਤ ਕਰਨ ਲਈ ਸੱਟੇਬਾਜ਼ੀ ਵੈੱਬਸਾਈਟ ਦੇ ਵਿਗਿਆਪਨ ਨੂੰ ਲੈ ਕੇ ਭਾਰਤ 'ਚ ਨਕਦ 'ਚ ਵੀ ਵੱਡਾ ਖਰਚ ਕੀਤਾ ਜਾ ਰਿਹਾ ਹੈ। ਕੰਪਨੀ ਸ਼ੁਰੂ ਕਰਨ ਵਾਲੇ ਛੱਤੀਸਗੜ੍ਹ ਦੇ ਭਿਲਾਈ ਦੇ ਰਹਿਣ ਵਾਲੇ ਹਨ ਅਤੇ 'ਮਹਾਦੇਵ ਆਨਲਾਈਨ ਬੁੱਕ ਬੈਟਿੰਗ ਐਪਲੀਕੇਸ਼ਨ' ਗੈਰ-ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟ ਲਈ ਆਨਲਾਈਨ ਮੰਚ ਦੀ ਵਿਵਸਥਾ ਕਰਨ ਵਾਲਾ ਇਕ ਮੁੱਖ ਮਾਧਿਅਮ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News