ਸਾਬਕਾ CM ਹੁੱਡਾ ਦੇ ਕੇਸ ’ਚ ED ਦਾ ਵੱਡਾ ਐਕਸ਼ਨ: 834 ਕਰੋੜ ਦੀ ਜਾਇਦਾਦ ਕੁਰਕ
Friday, Aug 30, 2024 - 10:26 AM (IST)
ਹਰਿਆਣਾ (ਪਾਂਡੇ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੀ. ਐੱਮ. ਭੁਪਿੰਦਰ ਹੁੱਡਾ ਦੇ ਕੇਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡਾ ਐਕਸ਼ਨ ਲਿਆ ਹੈ। ਜਾਂਚ ਏਜੰਸੀ ਨੇ ਮੈਸਰਜ਼ ਈਮਾਰ ਇੰਡੀਆ ਲਿਮਟਿਡ ਅਤੇ ਐੱਮ. ਜੀ. ਐੱਫ. ਡਿਵੈਲਪਮੈਂਟ ਲਿਮਟਿਡ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਵਿਚ 834 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ
ਈ. ਡੀ. ਨੇ ਮੈਸਰਜ਼ ਈਮਾਰ ਇੰਡੀਆ ਲਿਮਟਿਡ ਦੀ 501.13 ਕਰੋੜ ਰੁਪਏ ਅਤੇ ਮੈਸਰਜ਼ ਐੱਮ. ਜੀ. ਐੱਫ. ਡਿਵੈਲਪਮੈਂਟਸ ਲਿਮਟਿਡ ਦੀ 332.69 ਕਰੋੜ ਰੁਪਏ ਦੀਆਂ 401.65479 ਏਕੜ ਵਿਚ ਫੈਲੀਆਂ ਅਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਇਹ ਜਾਇਦਾਦਾਂ ਹਰਿਆਣਾ ਅਤੇ ਦਿੱਲੀ ਦੇ 20 ਪਿੰਡਾਂ ਵਿਚ ਹਨ। ਦੋਵਾਂ ਕੰਪਨੀਆਂ ’ਤੇ ਗੁਰੂਗ੍ਰਾਮ ਵਿਚ ਸੈਕਟਰ-65 ਅਤੇ 66 ਵਿਚ ਰਿਹਾਇਸ਼ੀ ਪਲਾਟ ਵਾਲੀ ਕਾਲੋਨੀ ਲਈ ਡੀ. ਟੀ. ਸੀ. ਪੀ. ਨੂੰ ਮਿਲੇ ਲਾਇਸੈਂਸ ਸਬੰਧੀ ਮਨੀ ਲਾਂਡਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ
ਦੋਸ਼ ਹੈ ਕਿ ਈ. ਐੱਮ. ਆਰ.-ਐੱਮ. ਜੀ. ਐੱਫ. ਨੇ ਹੁੱਡਾ ਅਤੇ ਟਾਊਨ ਐਂਡ ਪਲਾਨਿੰਗ ਵਿਭਾਗ ਦੇ ਤਤਕਾਲੀ ਡਾਇਰੈਕਟਰ ਤ੍ਰਿਲੋਕ ਚੰਦ ਗੁਪਤਾ ਨਾਲ ਮਿਲ ਕੇ ਸਸਤੇ ਭਾਅ ਜ਼ਮੀਨਾਂ ਹੜੱਪ ਲਈਆਂ ਸਨ, ਇਸ ਕਾਰਨ ਨਾ ਸਿਰਫ਼ ਲੋਕਾਂ ਨੂੰ ਸਗੋਂ ਸਰਕਾਰ ਨੂੰ ਵੀ ਨੁਕਸਾਨ ਹੋਇਆ ਸੀ। ਦਰਅਸਲ ਸੀ. ਬੀ. ਆਈ. ਵੱਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਦੇ ਆਧਾਰ ’ਤੇ ਈ. ਡੀ. ਜਾਂਚ ਕਰ ਰਹੀ ਹੈ। ਇਸ ਐੱਫ. ਆਈ. ਆਰ. ਵਿਚ ਭੂਪਿੰਦਰ ਹੁੱਡਾ, ਤ੍ਰਿਲੋਕ ਚੰਦ ਗੁਪਤਾ, ਮੈਸਰਜ਼ ਈਮਾਰ ਐੱਮ. ਜੀ. ਐੱਫ. ਲੈਂਡ ਲਿਮਟਿਡ ਅਤੇ 14 ਹੋਰ ਕਾਲੋਨਾਈਜ਼ਰ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਗਈ। ਇਹ ਮਾਮਲਾ ਨਿੱਜੀ ਜ਼ਮੀਨ ਮਾਲਕਾਂ, ਆਮ ਜਨਤਾ ਅਤੇ ਹੁੱਡਾ ਨਾਲ ਧੋਖਾਦੇਹੀ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਪਹਿਲਾ ਵਿਅਕਤੀ ਨੂੰ ਕੀਤਾ ਅਗਵਾ, ਫਿਰ ਚਲਦੀ ਕਾਰ 'ਚ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8