ED ਨੇ ਰੇਡ ਮਗਰੋਂ AAP ਆਗੂ ਦੀਪਕ ਸਿੰਗਲਾ ਨੂੰ ਕੀਤਾ ਗ੍ਰਿਫ਼ਤਾਰ
Monday, May 18, 2026 - 03:05 PM (IST)
ਨਵੀਂ ਦਿੱਲੀ : ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਸ਼ਵਾਸ ਨਗਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਸਾਬਕਾ ਉਮੀਦਵਾਰ ਦੀਪਕ ਸਿੰਗਲਾ ਨੂੰ ਈ.ਡੀ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਵੇਰੇ ਦੀਪਕ ਸਿੰਗਲਾ ਦੀ ਰਿਹਾਇਸ਼ ਸਣੇ ਕਈ ਟਿਕਾਣਿਆਂ 'ਤੇ ਈ.ਡੀ. ਵਲੋਂ ਰੇਡ ਕੀਤੀ ਗਈ ਸੀ, ਜਿਸ ਤੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਸ ਕਾਰਵਾਈ ਦਾ ਸਬੰਧ ਦਿੱਲੀ ਆਬਕਾਰੀ ਨੀਤੀ ਦੇ ਮਨੀ ਲਾਂਡਰਿੰਗ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।
ਈ.ਡੀ. ਦਾ ਦਾਅਵਾ ਹੈ ਕਿ ਸ਼ਰਾਬ ਨੀਤੀ ਰਾਹੀਂ ਮਿਲੀ ਰਿਸ਼ਵਤ ਦੇ ਕਰੋੜਾਂ ਰੁਪਏ ਹਵਾਲਾ ਰਾਹੀਂ ਗੋਆ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਭੇਜੇ ਗਏ ਸਨ। ਦੀਪਕ ਸਿੰਗਲਾ ਗੋਆ ਦੇ ਪਾਰਟੀ ਇੰਚਾਰਜ ਹੋਣ ਕਰ ਕੇ ਏਜੰਸੀ ਦੇ ਰਾਡਾਰ 'ਤੇ ਆਏ ਹਨ। ਦੀਪਕ ਸਿੰਗਲਾ ਪਾਰਟੀ ਦੇ ਸੀਨੀਅਰ ਆਗੂ, ਦਿੱਲੀ ਨਗਰ ਨਿਗਮ ਵਿੱਚ ਪਾਰਟੀ ਦੇ ਡਿਪਟੀ ਇੰਚਾਰਜ ਹੋਣ ਦੇ ਨਾਲ-ਨਾਲ ਗੋਆ ਅਤੇ ਮਹਾਰਾਸ਼ਟਰ ਵਿੱਚ ਵੀ ਪਾਰਟੀ ਇੰਚਾਰਜ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
