ਮੇਰੇ ਵੱਲੋਂ ਗਣੇਸ਼ ਜੀ ਦੀ ਪੂਜਾ ਕਰਨ ਨਾਲ ਨਾਰਾਜ਼ ਹੈ ਕਾਂਗਰਸ ਦਾ ਈਕੋ ਸਿਸਟਮ : PM ਮੋਦੀ
Tuesday, Sep 17, 2024 - 06:32 PM (IST)
ਭੁਵਨੇਸ਼ਵਰ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਗਣੇਸ਼ ਪੂਜਾ ਵਿਚ ਹਿੱਸਾ ਲਿਆ ਸੀ। ਇਸ ਕਾਰਨ ਕਾਂਗਰਸ ਤੇ ਇਸ ਦੇ ਈਕੋ ਸਿਸਟਮ ਦੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਅੰਗਰੇਜ਼ਾਂ ਵਾਂਗ ਅੱਜ ਵੀ ਸਮਾਜ ’ਚ ‘ਫੁੱਟ ਪਾਓ ਤੇ ਰਾਜ ਕਰੋ’ ਦੇ ਰਾਹ ’ਤੇ ਤੁਰਨ ਵਾਲੇ ਲੋਕਾਂ ਨੂੰ ਗਣੇਸ਼ ਜੀ ਦੀ ਪੂਜਾ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ। ਮੰਗਲਵਾਰ ਭੁਵਨੇਸ਼ਵਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੇ ਘਰ ਗਣੇਸ਼ ਜੀ ਦੀ ਪੂਜਾ ਦੀਆਂ ਰਸਮਾਂ ’ਚ ਸ਼ਾਮਲ ਹੋਣ ਲਈ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੇ ਜਾਣ ਦੇ ਸੰਦਰਭ ’ਚ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਗਣਪਤੀ ਬੱਪਾ ਨੂੰ ਵਿਦਾਇਗੀ ਦੇ ਰਹੇ ਹਾਂ। ਮੈਂ ਇਸ ਨਾਲ ਜੁੜਿਆ ਇਕ ਵਿਸ਼ਾ ਉਠਾ ਰਿਹਾ ਹਾਂ। ਗਣੇਸ਼ ਜੀ ਦਾ ਉਤਸਵ ਨਾ ਸਿਰਫ਼ ਸਾਡੇ ਦੇਸ਼ ਲਈ ਆਸਥਾ ਦਾ ਤਿਉਹਾਰ ਹੈ, ਸਗੋਂ ਇਸ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਵੀ ਵੱਡੀ ਭੂਮਿਕਾ ਨਿਭਾਈ ਹੈ। ਉਦੋਂ ਲੋਕਮਾਨਿਆ ਤਿਲਕ ਨੇ ਗਣੇਸ਼ ਉਤਸਵ ਦੇ ਜਨਤਕ ਆਯੋਜਨਾਂ ਰਾਹੀਂ ਭਾਰਤ ਦੀ ਆਤਮਾ ਨੂੰ ਜਗਾਇਆ ਸੀ।
ਇਹ ਵੀ ਪੜ੍ਹੋ - BREAKING : ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ
ਉਨ੍ਹਾਂ ਕਿਹਾ ਕਿ ਸਾਡਾ ਧਰਮ ਸਾਨੂੰ ਵਿਤਕਰੇ ਤੇ ਜਾਤ-ਪਾਤ ਤੋਂ ਉਪਰ ਉਠ ਕੇ ਇਕਜੁੱਟ ਹੋਣ ਦਾ ਉਪਦੇਸ਼ ਦਿੰਦਾ ਹੈ। ਗਣੇਸ਼ ਉਤਸਵ ਇਸ ਦਾ ਪ੍ਰਤੀਕ ਬਣ ਗਿਆ ਹੈ। ਅੱਜ ਵੀ ਜਦੋਂ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਤਾਂ ਹਰ ਕੋਈ ਇਸ ’ਚ ਹਿੱਸਾ ਲੈਂਦਾ ਹੈ। ਕੋਈ ਵਿਤਕਰਾ ਨਹੀਂ, ਸਾਰਾ ਸਮਾਜ ਇਕ ਸ਼ਕਤੀ ਬਣ ਕੇ ਖੜ੍ਹਾ ਹੁੰਦਾ ਹੈ। ਉਸ ਸਮੇਂ ਵੀ ਗਣੇਸ਼ ਉਤਸਵ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਣ ਵਾਲੇ ਅੰਗਰੇਜ਼ਾਂ ਦੀਆਂ ਅੱਖਾਂ ’ਚ ਰੜਕਦਾ ਸੀ। ਅੱਜ ਵੀ ਸਮਾਜ ਨੂੰ ਵੰਡਣ ਤੇ ਤੋੜਨ ’ਚ ਲੱਗੇ ਲੋਕਾਂ ਨੂੰ ਗਣੇਸ਼ ਜੀ ਦੀ ਪੂਜਾ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ - ਅੱਜ ਹੋਵੇਗੀ PM ਮੋਦੀ ਦੇ ਤੋਹਫ਼ਿਆਂ ਦੀ ਨਿਲਾਮੀ, ਜਾਣੋ ਕਿੰਨੀ ਹੋਵੇਗੀ ਕੀਮਤ
3,800 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਓਡਿਸ਼ਾ ਸਰਕਾਰ ਦੀ ਮਹਿਲਾ ਕੇਂਦਰਿਤ ਯੋਜਨਾ ‘ਸੁਭਦਰਾ’ ਦੀ ਸ਼ੁਰੂਆਤ ਕੀਤੀ ਅਤੇ ਸੂਬੇ ’ਚ 3,800 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਤੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਸੂਬੇ ’ਚ 2,871 ਕਰੋੜ ਰੁਪਏ ਦੇ ਰੇਲਵੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਇੱਥੇ ਜਨਤਾ ਮੈਦਾਨ ’ਚ ਇਕ ਸਮਾਗਮ ਦੌਰਾਨ 1,000 ਕਰੋੜ ਰੁਪਏ ਦੀ ਲਾਗਤ ਵਾਲੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਸੁਭਦਰਾ ਯੋਜਨਾ ਅਧੀਨ 2024-25 ਤੋਂ 2028-29 ਦਰਮਿਆਨ ਪੰਜ ਸਾਲਾਂ ਦੀ ਮਿਆਦ ਦੌਰਾਨ 21 ਤੋਂ 60 ਸਾਲ ਦੀ ਉਮਰ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ 50-50 ਹਜ਼ਾਰ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਏਗੀ।
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8