ਚੋਣ ਕਮਿਸ਼ਨ, SC ਤੇ CBI ਤੋਂ ਸੁਤੰਤਰ ਤੌਰ ''ਤੇ ਕੰਮ ਕਰਨ ਦੀ ਉਮੀਦ : ਮਨਮੋਹਨ ਸਿੰਘ
Saturday, Sep 07, 2019 - 08:56 PM (IST)

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਨੇਤਾ ਮਨਮੋਹਨ ਸਿੰਘ ਨੇ ਕਿਹਾ ਕਿ ਅਸੀਂ ਸੰਸਦ ਤੇ ਇਸ ਦੀਆਂ ਪ੍ਰਕਿਰਿਆਵਾਂ ਦੇ ਹਕੂਮਤ ਦਾ ਸਨਮਾਨ ਕਰਦੇ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ, ਚੋਣ ਕਮਿਸ਼ਨ ਤੇ ਸੀ.ਬੀ.ਆਈ. ਤੋਂ ਸੁਤੰਤਰ ਤੌਰ 'ਤੇ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਸਾਬਕਾ ਪੀ.ਐੱਮ ਨੇ ਕਿਹਾ ਕਿ ਸੰਘੀ ਬਣਤਰ 'ਚ ਸੁਪਰੀਮ ਕੋਰਟ, ਚੋਣ ਕਮਿਸ਼ਨ, ਸੀ.ਬੀ.ਆਈ. ਤੇ ਹੋਰ ਸੰਸਥਾਵਾਂ ਨਾਲ ਸੰਵਿਧਾਨ ਮੁਤਾਬਕ ਸੁਤੰਤਰ ਤੌਰ 'ਤੇ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ।